ਪੰਜਾਬ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਾ ਗੁਰਦਾਸਪੁਰ ਦੇ ਡੀਸੀ ਦਫਤਰ ਵਿੱਚ ਲੱਗਾ ਹੋਇਆ ਧਰਨਾ ਦੂਸਰੇ ਦਿਨ ਵਿੱਚ ਦਾਖਲ ਹੋ ਗਿਆ ਹੈ। ਇਹ ਧਰਨਾ ਲੰਬਾ ਚੱਲੇਗਾ ਕਿਉਂਕਿ ਸੁਬਾ ਆਗੂਆਂ ਦੇ ਅਨੁਸਾਰ ਜ਼ਿਲ੍ਾ ਪ੍ਰਸ਼ਾਸਨ ਦੇ ਨਾਲ ਲੱਗੀ ਹੋਈ ਮੀਟਿੰਗ ਦੇ ਵਿੱਚ ਕੋਈ ਵੀ ਸਾਰਥਕ ਗੱਲਬਾਤ ਨਹੀਂ ਹੋਈ
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਕੋਰ ਕਮੇਟੀ ਦੇ ਆਗੂ ਸਵਿੰਦਰ ਸਿੰਘ ਚੁਤਾਲਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਮਸਾਣੀਆਂ, ਪ੍ਰੱਸੈ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸਰਕਾਰ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੀ ਮੰਗ ਪੱਤਰ ਵਾਲੀਆਂ ਮੰਗਾਂ ਕਾਫੀ ਗੰਭੀਰ ਹਨ ਅਤੇ ਧੂਮ ਦਰਜੇ ਦੇ ਅਧਿਕਾਰੀ ਇਸਦਾ ਹੱਲ ਨਹੀਂ ਕਰ ਸਕਦੇ ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਆਉਣ ਵਾਲੀਆਂ ਜਮੀਨਾਂ ਦੇ ਮਾਰਕੀਟ ਰੇਟ ਦਾ ਚਾਰ ਗੁਣਾ 100% ਉਜਾੜਾ ਪੱਤਾ ਤੇ 70% ਲੋਕਾਂ ਦੀ ਸਹਿਮਤੀ ਨਾਲ ਮੁਆਵਜ਼ਾ ਦਿੱਤਾ ਜਾਵੇ।
ਜਿਨਾਂ ਪੁਲਿਸ ਅਤੇ ਸਿਵਲ ਅਧਿਕਾਰੀਆਂ ਵੱਲੋਂ ਪਿੰਡ ਨੰਗਲ ਚੌਰ ਤੇ ਪਰਥ ਵਿੱਚ ਕਿਸਾਨਾਂ ਤੇ ਜਬਰ ਕੀਤਾ ਹੈ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਉਜਾੜੀਆਂ ਫਸਲਾਂ ਦਾ ਯੋਗ ਮੁਆਵਜ਼ਾ ਅਤੇ ਜ਼ਖਮੀ ਕਿਸਾਨਾਂ ਦਾ ਫਰੀ ਇਲਾਜ ਹੈ ਤੇ ਮੁਆਵਜ਼ਾ ਦਿੱਤਾ ਜਾਵੇ। ਗੰਨੇ ਦੀ ਪੇਮੈਂਟ 14 ਦਿਨਾਂ ਦੇ ਅੰਦਰ ਕੀਤੀ ਜਾਵੇ ਲੇਟ ਹੋਣ ਤੇ ਡੇਢ ਸ ਵਿਆਜ ਨਾਲ ਪੈਸੇ ਦਿੱਤੇ ਜਾਣ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਮਸਲੇ ਦਾ ਫੌਰੀ ਹੱਲ ਨਾ ਕੱਢਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਸਖਤ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ।
ਇਸ ਮੌਕੇ ਜਤਿੰਦਰ ਸਿੰਘ ਚੀਮਾ ,ਰਣਜੀਤ ਸਿੰਘ ਚੰਦਰਭਾਨ, ਕੁਲਜੀਤ ਸਿੰਘ ਹਯਾਤ ਨਗਰ, ਡਾਕਟਰ ਦਲਜੀਤ ਸਿੰਘ,ਵੱਸਣ ਸਿੰਘ ਪੀਰਾਂ ਬਾਗ਼,ਕਵਲਜੀਤ ਸਿੰਘ ਪੰਜ ਗਰਾਈਆਂ, ਰਸਪਾਲ ਸਿੰਘ ਚੀਮਾ, ਝਿਰਮਲ ਸਿੰਘ ਬੱਜੂਮਾਨ, ਜਪਕੀਰਤ ਸਿੰਘ ਹੁੰਦ, ਬੀਬੀ ਸੁਖਦੇਵ ਕੌਰ, ਬੀਬੀ ਰਮਨਦੀਪ ਕੌਰ, ਆਦਿ ਹਾਜ਼ਰ ਸਨ । ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ !