ਜਲੰਧਰ ਦੇ ਉਪਕਾਰ ਨਗਰ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਇੱਕ ਵਾਰੀ ਫਿਰ ਚੱਲਿਆ ਪੀਲਾ ਪੰਜਾ
ਜਲੰਧਰ (H.S) ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਕਈ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਪੀਲਾ ਪੰਜਾ ਚੱਲਿਆ ਹੈ ਅਤੇ ਕਈਆਂ ਤੇ ਕਾਰਵਾਈ ਵੀ ਸਰਕਾਰ ਵੱਲੋਂ ਕੀਤੀ ਗਈ ਹੈ ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਉਪਕਾਰ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਨਸ਼ਾ ਤਸਕਰ ਦੇ ਘਰ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਪੀਲਾ ਪੰਜਾ ਚਲਾਇਆ ਜਾਣਕਾਰੀ ਅਨੁਸਾਰ ਘਰ ਦੇ ਬਾਹਰ ਬਣੀ ਤਿੰਨ ਫੁੱਟ ਦੀ ਨਜਾਇਜ਼ ਉਸਾਰੀ ਤੇ ਪੀਲਾ ਪੰਜਾ ਚਲਾਇਆ ਗਿਆ। ਜਾਣਕਾਰੀ ਦਿੰਦਿਆਂ ਏ,ਸੀ,ਪੀ ਸੈਂਟਰਲ ਅਮਨਦੀਪ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਮੰਗੀ ਸੀ ਤਾਂ ਕਿ ਮੌਕੇ ਤੇ ਕੋਈ ਹੰਗਾਮਾ ਨਾ ਹੋ ਸਕੇ। ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਕੁਲਵੰਤ ਸਿੰਘ ਉਰਫ (ਸਨੀ ਸਹੋਤਾ) ਜੋ ਕਿ ਇੱਕ ਨਸ਼ਾ ਤਸਕਰ ਹੈ ਤੇ ਉਹਦੇ ਉੱਤੇ ਪੰਜ ਮਾਮਲੇ ਦਰਜ ਹਨ। ਜਾਣਕਾਰੀ ਅਨੁਸਾਰ ਪਹਿਲੇ ਕੁਲਵੰਤ ਸਿੰਘ ਨੂੰ ਨੋਟਿਸ ਵੀ ਦਿੱਤਾ ਗਿਆ ਸੀ ਪਰ ਫਿਰ ਵੀ ਨੋਟਿਸ ਦੀ ਵੀ ਕੋਈ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ। ਏ,ਟੀ,ਪੀ ਹਰਵਿੰਦਰ ਸਿੰਘ ਅਨੁਸਾਰ ਦੋ ਵਾਰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਵੀ ਕੋਈ ਸਹੀ ਜਵਾਬ ਨਹੀਂ ਮਿਲਿਆ ਤੇ ਕੋਰਟ ਦੇ ਹੁਕਮਾਂ ਅਨੁਸਾਰ ਅੱਜ ਕਾਰਵਾਈ ਕੀਤੀ ਗਈ ਹੈ।