Jalandhar ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ MLA ਰਹੇ ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਉਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।
ਪੂਰੇ ਚੋਣ ਪ੍ਰਚਾਰ ਦੌਰਾਨ ਉਹ BJP ਦੇ ਉਮੀਦਵਾਰ ਸੁਸ਼ੀਲ Rinku ਦੇ ਨਾਲ ਡੱਟ ਕੇ ਖੜੇ ਰਹੇ ਪਰ ਅੰਦਰਗਤੀ ਕੀ ਖਿਚੜੀ ਪੱਕ ਰਹੀ ਸੀ ਇਹ ਤਾਂ ਪਰਮਾਤਮਾ ਇਹ ਜਾਣੇ। ਲੋਕਸਭਾ ਚੋਣਾਂ ਖਤਮ ਹੁੰਦੇ ਸਾਰ ਹੀ ਸ਼ੀਤਲ ਅੰਗੂਰਾਲ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਅਤੇ ਮੁੜ ਆਮ ਆਦਮੀ ਪਾਰਟੀ ਦੇ MLA ਵਜੋਂ ਵਿਚਰਦੇ ਨਜ਼ਰ ਆਉਣਗੇ। ਦੇਖਣਾ ਇਹ ਵੀ ਹੋਵੇਗਾ ਕਿ ਕੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਉਹਨਾਂ ਨੂੰ ਪਾਰਟੀ ਵਿੱਚ ਵਾਪਸ ਬਰਦਾਸ਼ਤ ਕਰਨਗੇ ਜਾਂ ਨਹੀਂ।
ਵਿਧਾਨ ਸਭਾ ਮੁਖੀ ਨੇ ਅਸਤੀਫੇ ਦੀ ਵੈਰੀਫਿਕੇਸ਼ਨ ਲਈ 3 ਜੂਨ ਨੂੰ ਸ਼ੀਤਲ ਅੰਗਰਾਲ ਨੂੰ ਬੁਲਾਇਆ ਸੀ ਪਰ ਉਸ ਤੋਂ ਪਹਿਲਾਂ ਹੀ ਲੋਕ ਸਭਾ ਚੋਣਾਂ ਦੇ ਅਗਲੇ ਦਿਨ ਸ਼ੀਤਲ ਅੰਗਰਾਲ ਨੇ ਵਿਧਾਨ ਸਭਾ ਪ੍ਰਧਾਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਜੇਕਰ ਹੁਣ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਜਲੰਧਰ ਪੱਛਮ ਹਲਕੇ ਵਿੱਚ ਦੁਬਾਰਾ ਚੋਣਾਂ ਕਰਵਾਣੀਆਂ ਪੈਣਗੀਆਂ ਜਿਸ ਨਾਲ ਸਰਕਾਰ ਦਾ ਕਾਫੀ ਖਰਚਾ ਆ ਜਾਏਗਾ ਇਸੇ ਕਰਕੇ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਹਨ।