ਪੁਰਾਣਾ ਸ਼ਾਹਲਾ ਵਿਖੇ ਲਿਟਲ ਫਲਾਵਰ ਕਨਵੈਂਟ ਸਕੂਲ ਦੀ ਮੇਜ਼ਬਾਨੀ ਹੇਠ ਆਯੋਜਿਤ ਆਈ.ਸੀ.ਐਸ.ਈ ਜ਼ੋਨਲ ਲੈਵਲ ਪੇਂਟਿੰਗ ਮੁਕਾਬਲੇ ਵਿੱਚ ਹੋਲੀ ਚਾਈਲਡ ਸਕੂਲ ਪਿੰਡ ਛੋਹਣ ਦੀ ਵਿਦਿਆਰਥਣ ਜਸਕੀਰਤ ਕੌਰ ਹੁੰਦਲ ਪੁਤਰੀ ਸੁਖਦੇਵ ਸਿੰਘ ਹੁੰਦਲ ਅਤੇ ਅਮਨਦੀਪ ਕੌਰ ਹੁੰਦਲ, ਪਿੰਡ ਅੱਲੜ ਪਿੰਡੀ ਨੇ ਸੀਨੀਅਰ ਸ਼੍ਰੇਣੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ।
ਇਸ ਮੁਕਾਬਲੇ ਵਿੱਚ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕੁੱਲ 97 ਵਿਦਿਆਰਥੀਆਂ ਨੇ ਆਪਣੀਆਂ ਰਚਨਾਤਮਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਆਯੋਜਕ ਫਾ. ਪਾਲ ਸਨ ਅਤੇ ਲਿਟਲ ਫਲਾਵਰ ਸਕੂਲ ਦੀ ਪ੍ਰਿੰਸੀਪਲ ਬੈਂਸੀ ਨੇ ਵਿਦਿਆਰਥੀਆਂ ਦੀ ਉਤਸ਼ਾਹਵਰਧਨ ਕੀਤੀ।
ਹੁਣ ਜਸਕੀਰਤ ਕੌਰ ਹੁੰਦਲ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣ ਜਾ ਰਹੀ ਹੈ। ਇਹ ਜਿੱਤ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ।