ਬਾਹਰੋਂ ਆਏ ਹੁਲੜ ਬਾਜਾ ਸਿਰੋਪਾਓ ਪਾਕੇ ਬਣਾ ਦਿੱਤਾ ਪ੍ਰਧਾਨ
ਅਤੇ ਮੌਜੂਦਾ ਪ੍ਰਧਾਨ ਤੋ ਖੋ ਲਈਆਂ ਦਫ਼ਤਰ ਦੀਆਂ ਚਾਬੀਆਂ
ਮਾਮਲਾ ਹੈ ਸਮਾਣਾ ਦੀ ਮਿੰਨੀ ਟਰੱਕ ਯੂਨੀਅਨ ਦਾ ਜਿੱਥੇ ਕੱਲ੍ਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੁਰਜਨ ਚੱਠਾ ਅਤੇ ਜੱਗੀ ਬੂਟਰ ਨੂੰ ਉਨ੍ਹਾ ਦੇ ਹੀ ਸਾਥੀਆਂ ਨੇ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਜਿਸ ਤੇ ਰੋਸ਼ ਵਜੋਂ ਅੱਜ 350 ਦੇ ਕਰੀਬ ਗੱਡੀਆਂ ਦੇ ਡਰਾਈਵਰ ਅਤੇ ਅਪਰੇਟਰਾਂ ਨੇ ਟਰੱਕ ਯੂਨੀਅਨ ਦੇ ਬਾਹਰ ਧਰਨਾ ਲਾ ਦਿੱਤਾ ਅਤੇ ਅੱਜ ਨਾ ਹੀ ਕਿਸੇ ਗੱਡੀ ਨੇ ਆਪਣਾ ਨੰਬਰ ਲਗਵਾਈਆਂ
ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਮਿੰਨੀ ਟਰੱਕ ਯੂਨੀਅਨ ਦੇ ਪ੍ਰਧਾਨ ਰਘਵੀਰ ਸਿੰਘ ਜਿਨ੍ਹਾ ਕੋਲ ਖੁਦ ਹੀ ਕਈ ਗੱਡੀਆਂ ਹਨ , ਅਤੇ ਡਰਾਈਵਰ ਵੀਰਾਂ ਦਾ ਕਹਿਣਾ ਹੈ ਕਿ ਸਾਨੂੰ ਪ੍ਰਧਾਨ ਰਘਵੀਰ ਸਿੰਘ ਤੋ ਕੋਈ ਵੀ ਸ਼ਿਕਾਇਤ ਨਹੀਂ ਹੈ ਉਹ ਸਹੀ ਚਲ ਰਹੇ ਹਨ ਅਤੇ ਟਰੱਕਾਂ ਬਾਰੇ ਉਨ੍ਹਾਂ ਬਹੁਤ ਤਜੁਰਬਾ ਹੈ
ਡਰਾਈਵਰ ਅਤੇ ਅਪਰੇਟਰਾਂ ਦਾ ਕਹਿਣਾ ਹੈ ਕਿ ਜੇਕਰ ਨਵੇਂ ਬਣੇ ਦੋਨਾਂ ਪ੍ਰਧਾਨਾਂ ਨੂੰ ਇਥੋਂ ਨਾ ਕੱਢਿਆ ਗਿਆ ਤਾਂ ਇਹ ਸ਼ੰਗਰਸ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ
ਉਧਰ ਨਵੇਂ ਬਣੇ ਪ੍ਰਧਾਨ ਸੁਰਜਨ ਚੱਠਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ
ਪਿਛਲਾ ਪ੍ਰਧਾਨ ਮਹੀਨਾ ਮਹੀਨਾ ਗੈਰ ਹਾਜ਼ਰ ਰਹਿੰਦਾ ਸੀ ਅਤੇ ਜਦ ਵੀ ਦਫ਼ਤਰ ਆਉਂਦਾ ਤਾਂ ਆਪਣੇ ਦੋਸਤਾਂ ਮਿੱਤਰਾ ਨਾਲ ਖਾ ਪੀ ਲੰਘ ਜਾਂਦਾ ਇਸ ਤੋਂ ਦੁਖੀ ਹੋ ਕੇ ਮੈਨੂੰ ਪ੍ਰਧਾਨ ਚੁਣਿਆ ਗਿਆ
ਕੱਲ੍ਹ ਬਣਾਇਆ ਪ੍ਰਧਾਨ , ਅਤੇ ਅੱਜ ਪੈ ਗਿਆ ਖਲਾਰਾ ਨਾ ਕੋਈ ਗੱਡੀ ਅਤੇ ਨਾ ਹੀ ਕੋਈ ਤਜੁਰਬਾ
