CIA ਸਟਾਫ ਦੇ ਹੌਲਦਾਰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ ‘ਤੇ ਪੁਲਿਸ ਨੇ ਰੱਖਿਆ ਇਨਾਮ

CIA ਸਟਾਫ ਦੇ ਹੌਲਦਾਰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ ‘ਤੇ ਪੁਲਿਸ ਨੇ ਰੱਖਿਆ ਇਨਾਮ

ਹੁਸ਼ਿਆਰਪੁਰ ਦੇ ਮਨਸੂਰਪੁਰਾ ਵਿੱਚ ਸੀਆਈਏ ਸਟਾਫ ਦੇ ਹੌਲਦਾਰ ਅੰਮ੍ਰਿਤਪਾਲ ਸਿੰਘ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਮਾਨਸੂਰਪੁਰੀਆ ਨੂੰ ਹੁਸ਼ਿਆਰਪੁਰ ਪੁਲਿਸ ਨੇ ਲੋੜੀਂਦਾ ਮੁਲਜ਼ਮ ਐਲਾਨ ਕੇ ਉਸ ਉਪਰ 25 ਹਜ਼ਾਰ ਦਾ ਇਨਾਮ ਰੱਖਿਆ ਹੈ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਰਾਣਾ ਨੇ ਚਿੱਟਾ ਕੁੜਤਾ ਪਜ਼ਾਮਾ ਪਾਇਆ ਹੋਇਆ ਹੈ। ਉਸ ਦੀ ਹਲਕੀ ਦਾੜ੍ਹੀ ਹੈ ਅਤੇ ਉਹ ਗੱਗੜ ਪਿੰਡ ਦੇ ਨੇੜੇ ਜਾਂ ਹੋਰ ਨੇੜਲੇ ਪਿੰਡ ਵਿੱਚ ਮੌਜੂਦ ਹੋ ਸਕਦਾ ਹੈ। ਉਸ ਦੀ ਜਾਣਕਾਰੀ ਮਿਲਣ ਉਤੇ ਪੁਲਿਸ ਕੰਟਰੋਲ ਰੂਮ +91 75290 30100 ਜਾਂ ਮੁਕੇਰੀਆਂ ਦੇ ਐਸਐਚਓ ਦੇ ਮੋਬਾਈਲ +91 81949 70081 ਉਤੇ ਸੰਪਰਕ ਕੀਤਾ ਜਾ ਸਕਦਾ ਹੈ।