ਪੁਲਿਸ ਕਮਿਸ਼ਨਰ ਜਲੰਧਰ ਮੈਡਮ ਧੰਨਪ੍ਰੀਤ ਕੌਰ ਰੰਧਾਵਾ IPS ਨੂੰ ਚੰਡੀਗੜ੍ਹ ਐਂਡ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਕੀਤਾ ਸਨਮਾਨਿਤ
ਪੰਜਾਬ ਪੁਲਿਸ ‘ਤੇ ਪੱਤਰਕਾਰ ਭਾਇਚਾਰੇ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਾਹਰ ਕੱਢਣ ਕੀਤੇ ਜਾਣਗੇ ਵੱਡੇ ਉਪਰਾਲੇ- ਚਾਹਲ
ਐਂਟੀ ਡਰੱਗਸ ਮੂਵਮੈਂਟ ਐਂਡ ਹਿਓਮਨ ਰਾਇਟਸ ਸੰਸਥਾ ਨਸ਼ੇ ਛੱਡਣ ਵਾਲੇ ਨੌਜਵਾਨਾਂ ਨੂੰ ਕਰੇਗੀ ਸਨਮਾਨਿਤ -ਕਨਵੀਨਰ ਹਰਮਨ ਸਿੰਘ
ਜਲੰਧਰ / (H.S)
ਸਮੂਹ ਪੱਤਰਕਾਰ ਭਾਇਚਾਰੇ ਦੀ ਤੋਂ ਸਭ ਤੋਂ ਵੱਡੀ ਤੇ ਜੁਝਾਰੂ ਜਥੇਬੰਦੀ ਚੰਡੀਗੜ੍ਹ ਐਂਡ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ.) ਅਤੇ ਪੰਜਾਬ ਦੇ ਸਾਬਕਾ ਡਾਇਰੈਕਟਰ ਜਰਨਲ ਪੁਲਿਸ ਸ਼੍ਰੀ ਸ਼ਸ਼ੀ ਕਾਂਤ IPS ਵਲੋਂ ਸਥਾਪਤ ਸੰਸਥਾਂ ਐਂਟੀ ਡਰੱਗਸ ਮੂਵਮੈਂਟ ਐਂਡ ਹਿਓਮਨ ਰਾਇਟਸ ਪੰਜਾਬ (ਰਜਿ.) ਵਲੋਂ ਇਮਾਨਦਾਰ, ਨਿੱਡਰ ਅਤੇ ਬੇਧੜਕ ਪੁਲਿਸ ਕਮਿਸ਼ਨਰ ਜਲੰਧਰ ਮੈਡਮ ਧੰਨਪ੍ਰੀਤ ਕੌਰ ਰੰਧਾਵਾ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ.
ਇਸ ਮੌਕੇ ਚੰਡੀਗੜ੍ਹ ਐਂਡ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਅਤੇ ਐਂਟੀ ਡਰੱਗਸ ਮੂਵਮੈਂਟ ਐਂਡ ਹਿਓਮਨ ਰਾਇਟਸ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਨੇ ਦਸਿਆ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲ-ਦਲ ਚੋਂ ਕੱਢਣ ਲਈ ਨਿਵੇਕਲੀ ਪਹਿਲ ਕਰਦਿਆਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮਹਿੰਮ ਲਈ ਚੰਡੀਗੜ੍ਹ- ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਮੋਢੇ ਨਾਲ ਮੋਢਾ ਲੈ ਕੇ ਵੱਖ ਵੱਖ ਉਪਰਾਲੇ ਕੀਤੇ ਜਾਣਗੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੰਗੀ ਸੇਧ ਦੇ ਕੇ ਨਸ਼ਿਆਂ ਦੇ ਕੋਹੜ ਤੋਂ ਬਾਹਰ ਕੱਢਿਆ ਜਾ ਸਕੇ ।
ਇਸ ਮੌਕੇ ਪੁਲਿਸ ਕਮਿਸ਼ਨਰ ਜਲੰਧਰ ਮੈਡਮ ਧੰਨਪ੍ਰੀਤ ਕੌਰ ਰੰਧਾਵਾ ਨੇ ਚੰਡੀਗੜ੍ਹ ਐਂਡ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਅਤੇ ਐਂਟੀ ਡਰੱਗਸ ਮੂਵਮੈਂਟ ਐਂਡ ਹਿਓਮਨ ਰਾਇਟਸ ਵਲੋਂ ਪੰਜਾਬ ਪੁਲਿਸ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅਰੰਭੇ ਕਾਰਜਾਂ ਲਈ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸੀਨੀਅਰ ਪੱਤਰਕਾਰ ਪਰਮਜੀਤ ਸਿੰਘ ,ਰਜਿੰਦਰ ਸਿੰਘ ਠਾਕੁਰ, ਹਰਮਨ ਸਿੰਘ , ਕੁਲਵਿੰਦਰ ਸਿੰਘ ਬੈਂਸ , ਸੰਦੀਪ ਲੱਕੀ ,ਅਮਰਜੀਤ ਸਿੰਘ ਨਿੱਝਰ, ਬਲਵਿੰਦਰ ਸਿੰਘ ਬਾਬਾ , ਯੋਗੇਸ਼ ਸੂਰੀ, ਪੰਕਜ ਸਿੱਬਲ ,ਸੁਰਜੀਤ ਸਿੰਘ ਜੰਡਿਆਲਾ , ਕੰਵਲਜੀਤ ਸਿੰਘ , ਅਮਨਦੀਪ ਸਿੰਘ ਰਾਜਾ ,ਭਜਨ ਸਿੰਘ ਧੀਰਪੁਰ, ਅਨਿਲ ਦੁੱਗਲ, ਰਮੇਸ਼ ਕੁਮਾਰ ਵਰਿਆਣਾ,ਸੁਰਿੰਦਰ ਕੁਮਾਰ ਛਾਬੜਾ, ਰਾਜ ਕੁਮਾਰ ਨੰਗਲ, ਸੰਦੀਪ ਵਿਰਦੀ, ਸੁਰਜੀਤ ਕੁਮਾਰ ਅਤੇ ਅਮਰਜੀਤ ਸਿੰਘ ਤੋਂ ਇਲਾਵਾ ਹੋਰ ਅਨੇਕਾਂ ਪੱਤਰਕਾਰ ਹਾਜਰ ਸਨ।