ਸੀਬੀਐਸਈ ਦੇ ਵੱਲੋਂ ਦਸਵੀਂ ਜਮਾਤ ਦੇ ਪ੍ਰੀਖਿਆ ਪੈਟਰਨ ਵਿੱਚੋਂ ਪੰਜਾਬੀ ਭਾਸ਼ਾ ਨੂੰ ਜਿਵੇਂ ਹੀ ਗਾਇਬ ਕੀਤਾ ਗਿਆ, ਉਸ ਦੇ ਤੁਰੰਤ ਬਾਅਦ ਹੀ ਪੰਜਾਬ ਸਮੇਤ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਨੇ ਕੇਂਦਰ ਸਰਕਾਰ ਦੀ ਜਿੱਥੇ ਤਿੱਖੀ ਆਲੋਚਨਾ ਕੀਤੀ।
ਉਥੇ ਹੀ ਪੰਜਾਬੀ ਲੋਕਾਈ ਨੇ ਕਿਹਾ ਸੀ ਕਿ ਸਰਕਾਰ ਸ਼ਰੇਆਮ ਪੰਜਾਬੀਆਂ ਦੇ ਨਾਲ ਧੱਕਾ ਕਰ ਰਹੀ ਹੈ। ਹੁਣ ਪੰਜਾਬੀ ਲੋਕਾਈ ਦੇ ਵਿਰੋਧ ਅੱਗੇ ਝੁਕਦਿਆਂ ਹੋਇਆਂ ਸੀਬੀਐਸਈ ਨੇ ਆਪਣੇ ਫੈਸਲੇ ਵਿੱਚ ਤਬਦੀਲੀ ਕਰ ਲਈ ਹੈ।
ਤਾਜ਼ਾ ਮਿਲੀ ਜਾਣਕਾਰੀ ਮੁਤਾਬਕ, ਸੀਬੀਐਸਈ ਨੇ ਪੰਜਾਬੀ ਭਾਸ਼ਾ ਨੂੰ ਦਸਵੀਂ ਜਮਾਤ ਬੋਰਡ ਪ੍ਰੀਖਿਆ ਪੈਟਰਨ ਵਿੱਚੋਂ ਪੰਜਾਬੀ ਭਾਸ਼ਾ ਨੂੰ ਗਾਇਬ ਕਰਨ ਦੇ ਆਪਣੇ ਫੈਸਲੇ ਵਿੱਚ ਸੋਧ ਕੀਤੀ ਹੈ।
ਸੀਬੀਐਸਈ ਨੇ ਹੁਣ ਪੰਜਾਬੀ ਭਾਸ਼ਾ ਬਾਰੇ ਜਿਹੜਾ ਫੈਸਲਾ ਪਹਿਲਾਂ ਲਿਆ ਸੀ, ਉਸ ਵਿੱਚ ਸੁਧਾਰ ਕਰਦਿਆਂ ਹੋਇਆਂ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਰਹਿਣ ਬਾਰੇ ਸਪਸ਼ਟ ਕਰ ਦਿੱਤਾ ਹੈ। ਸੀਬੀਐਸਈ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬੀ ਭਾਸ਼ਾ ਜਿਵੇਂ ਪਹਿਲਾਂ ਬੋਰਡ ਪ੍ਰੀਖਿਆ ਪੈਟਰਨ ਵਿੱਚ ਸ਼ਾਮਿਲ ਸੀ, ਉਸੇ ਤਰ੍ਹਾਂ ਹੀ ਪੰਜਾਬੀ ਭਾਸ਼ਾ ਸ਼ਾਮਿਲ ਰਹੇਗੀ।