CBI ਅਦਾਲਤ: ਸਿੱਖ ਨੌਜਵਾਨ ਨੂੰ ਘਰੋਂ ਚੁੱਕਣ ਵਾਲੇ SP ਪੁਲਿਸ ਨੂੰ 10 ਸਾਲ ਦੀ ਕੈਦ 2 ਲੱਖ ਰੁਪਏ ਜੁਰਮਾਨਾ

CBI ਅਦਾਲਤ: ਸਿੱਖ ਨੌਜਵਾਨ ਨੂੰ ਘਰੋਂ ਚੁੱਕਣ ਵਾਲੇ SP ਪੁਲਿਸ ਨੂੰ 10 ਸਾਲ ਦੀ ਕੈਦ 2 ਲੱਖ ਰੁਪਏ ਜੁਰਮਾਨਾ

ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਿੱਖ ਨੌਜਵਾਨ ਬਲਵਿੰਦਰ ਸਿੰਘ ਵਾਸੀ ਝਬਾਲ ਨੂੰ ਘਰੋਂ ਚੁੱਕ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੇ 32 ਸਾਲ ਪੁਰਾਣੇ ਕੇਸ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਐੱਸਪੀ (ਸੇਵਾਮੁਕਤ) ਅਮਰਜੀਤ ਸਿੰਘ ਨੂੰ ਦੋਸ਼ੀ ਮੰਨਦੇ ਹੋਏ 10 ਸਾਲ ਦੀ ਕੈਦ ਅਤੇ ਦੋ ਲੱਖ ਰੁਪਏ ਜੁਰਮਾਨਾ ਕੀਤਾ ਹੈ।

ਜਦੋਂ ਕਿ ਇਸ ਮਾਮਲੇ ਵਿੱਚ ਨਾਮਜ਼ਦ ਤਤਕਾਲੀ ਡੀਐੱਸਪੀ ਅਸ਼ੋਕ ਸ਼ਰਮਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪੀੜਤ ਪਰਿਵਾਰ ਵੱਲੋਂ ਸੀਨੀਅਰ ਵਕੀਲ ਸਰਬਜੀਤ ਸਿੰਘ ਵੇਰਕਾ, ਜਗਜੀਤ ਸਿੰਘ ਬਾਜਵਾ, ਪੁਸ਼ਪਿੰਦਰ ਸਿੰਘ ਨੱਤ ਅਤੇ ਬਲਜਿੰਦਰ ਸਿੰਘ ਬਾਜਵਾ ਅਤੇ ਸੀਬੀਆਈ ਦੀ ਤਰਫ਼ੋਂ ਵਕੀਲ ਜੈਹਿੰਦ ਅਤੇ ਅਨਮੋਲ ਨਾਰੰਗ ਨੇ ਇਸ ਕੇਸ ਦੀ ਪੈਰਵਾਈ ਕੀਤੀ।
ਪੀੜਤ ਪਰਿਵਾਰ ਦੀ ਵਕੀਲਾਂ ਨੇ ਦੱਸਿਆ ਕਿ 4 ਅਕਤੂਬਰ 1992 ਨੂੰ ਬਲਵਿੰਦਰ ਸਿੰਘ ਦੀ ਪਤਨੀ ਰਾਜਵੰਤ ਕੌਰ ਅਤੇ ਮਾਂ ਗੁਰਬਚਨ ਕੌਰ ਨੂੰ ਪੰਜਾਬ ਪੁਲੀਸ ਦੇ ਤਤਕਾਲੀ ਡੀਐੱਸਪੀ ਅਸ਼ੋਕ ਸ਼ਰਮਾ ਅਤੇ ਥਾਣਾ ਝਬਾਲ ਦੇ ਤਤਕਾਲੀ ਐੱਸਐੱਚਓ ਅਮਰਜੀਤ ਸਿੰਘ (ਹੁਣ ਸੇਵਾਮੁਕਤ ਐੱਸਪੀ) ਨੇ ਘਰੋਂ ਚੁੱਕ ਕੇ ਥਾਣੇ ਲਿਆਂਦਾ ਸੀ। ਉਸੇ ਦਿਨ ਬਲਵਿੰਦਰ ਸਿੰਘ ਝਬਾਲ ਨੂੰ ਵੀ ਪਿੰਡ ‘ਚੋਂ ਚੁੱਕ ਲਿਆ ਗਿਆ। ਨੌਜਵਾਨ ਦੀ ਮਾਂ ਗੁਰਬਚਨ ਕੌਰ ਨੂੰ 4 ਦਿਨਾਂ ਬਾਅਦ ਅਤੇ ਉਸ ਦੀ ਪਤਨੀ ਰਾਜਵੰਤ ਕੌਰ ਨੂੰ ਅੱਠ ਦਿਨਾਂ ਬਾਅਦ ਛੱਡ ਦਿੱਤਾ ਪਰ ਬਲਵਿੰਦਰ ਸਿੰਘ ਨੂੰ 15 ਦਿਨ ਝਬਾਲ ਥਾਣੇ ਵਿੱਚ ਨਾਜਾਇਜ਼ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਭੇਤਭਰੀ ਹਾਲਤ ਵਿੱਚ ਲਾਪਤਾ ਕਰ ਦਿੱਤਾ ਸੀ। ਇਸ ਤੋਂ ਬਾਅਦ ਸਿੱਖ ਨੌਜਵਾਨ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਇਸ ਮਗਰੋਂ ਬਲਵਿੰਦਰ ਸਿੰਘ ਦੀ ਪਤਨੀ ਰਾਜਵੰਤ ਕੌਰ ਨੇ ਇਨਸਾਫ਼ ਪ੍ਰਾਪਤੀ ਲਈ ਹਾਈ ਕੋਰਟ ਦਾ ਬੂਹਾ ਖੜਕਾਇਆ