ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ 21 ਸਾਲ ਦੇ ਸਿੱਖ ਵਿਦਿਆਰਥੀ ‘ਤੇ ਕੁੱਝ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਉਸਦੀ ਪੱਗ ਉਤਾਰ ਦਿੱਤੀ ਅਤੇ ਉਸਨੂੰ ਵਾਲਾਂ ਤੋਂ ਘਸੀਟਦੇ ਹੋਏ ਸੜਕ ਦੇ ਕਿਨਾਰੇ ਲੈ ਗਏ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ। ਦੇ ਮੀਡੀਆ ਰਿਪੋਰਟ ਅਨੁਸਾਰ ਗਗਨਦੀਪ ਸਿੰਘ ‘ਤੇ ਸ਼ੁੱਕਰਵਾਰ ਰਾਤ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਆਪਣੇ ਘਰ ਆ ਰਿਹਾ ਸੀ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਮਲੇ ਬਾਰੇ ਕੁਝ ਦੇਰ ਬਾਅਦ ਪਤਾ ਲੱਗਾ ਅਤੇ ਉਹ ਗਗਨਦੀਪ ਨੂੰ ਮਿਲਣ ਗਈ।
ਉਨ੍ਹਾਂ ਨੇ ਕਿਹਾ, ਕਿ ”ਮੈਂ ਉਸਨੂੰ ਦੇਖਕੇ ਹੈਰਾਨ ਰਹਿ ਗਈ। ਉਸ ਤੋਂ ਆਪਣਾ ਮੂੰਹ ਤੱਕ ਨਹੀਂ ਖੋਲ੍ਹ ਹੋ ਰਿਹਾ ਸੀ।” ਸਿੰਘ ਨੇ ਦੱਸਿਆ ਕਿ ਗਗਨਦੀਪ ਦੀਆਂ ਅੱਖਾਂ ਸੁੱਜੀਆਂ ਹੋਈ ਸਨ ਅਤੇ ਉਹ ਕਾਫ਼ੀ ਦਰਦ ਵਿੱਚ ਸੀ। ਕੌਂਸਲਰ ਨੇ ਦੱਸਿਆ ਕਿ ਗਗਨਦੀਪ ਰਾਤ ਕਰੀਬ ਸਾਢੇ 10 ਵਜੇ ਕਰਿਆਨੇ ਦੀ ਖਰੀਦਾਰੀ ਤੋਂ ਬਾਅਦ ਘਰ ਜਾ ਰਿਹਾ ਸੀ, ਉਦੋਂ ਬੱਸ ‘ਚ ਉਸਦਾ 12 – 15 ਨੌਜਵਾਨਾਂ ਨਾਲ ਸਾਹਮਣਾ ਹੋਇਆ।