2023 ਦੀ ਸ਼ੁਰੂਆਤ ਤੇ ਕਿਸਾਨਾਂ ਮਜਦੂਰਾਂ ਵੱਲੋਂ ਸੰਘਰਸ਼ ਦੇ ਪਿੜਾਂ ਤੋਂ ਮਾਰੀ ਲਲਕਾਰ, ਅੱਲੜ ਪਿੰਡੀ।

2023 ਦੀ ਸ਼ੁਰੂਆਤ ਤੇ ਕਿਸਾਨਾਂ ਮਜਦੂਰਾਂ ਵੱਲੋਂ ਸੰਘਰਸ਼ ਦੇ ਪਿੜਾਂ ਤੋਂ ਮਾਰੀ ਲਲਕਾਰ, ਅੱਲੜ ਪਿੰਡੀ।

ਮਿਤੀ 02/01/2023 ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ,ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਭਰ ਦੇ ਡੀਸੀ ਦਫਤਰਾਂ ਤੇ ਜਾਰੀ ਲੰਬੇ ਮੋਰਚੇ ਸੰਨ 2023 ਵਿਚ ਦਾਖਿਲ ਹੋ ਗਏ ਹਨ |

ਡੀਸੀ ਦਫਤਰ ਗੁਰਦਾਸਪੁਰ ਤੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ, ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੋਜੀ ਦੀ ਅਗਵਾਹੀ ਵਿਚ ਚੱਲ ਰਹੇ ਮੋਰਚੇ ਤੋਂ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਆਗੂਆਂ ਨੇ ਕਿਹਾ ਕਿ ਬੇਸ਼ੱਕ ਅੱਜ ਇਸਵੀ ਕੈਲੰਡਰ ਦੇ ਮੁਤਾਬਿਕ ਨਵਾਂ ਸਾਲ ਸ਼ੁਰੂ ਹੋ ਚੁੱਕਾ ਹੈ ਪਰ ਭਾਰਤ ਦੇ ਆਮ ਨਾਗਰਿਕ ਲਈ ਕੁਝ ਨਹੀਂ ਬਦਲਿਆ,ਉਸਦੀਆਂ ਮੁਸੀਬਤਾਂ ਓਹੀ ਹਨ ਜੋ ਕੱਲ ਤੱਕ ਸਨ, ਕਿਸਾਨ ਮਜਦੂਰ ਦਾ ਨਵਾਂ ਸਾਲ ਉਦੋਂ ਹੋ ਸਕਦਾ ਜਦੋ ਉਸਦੀ ਫ਼ਸਲ ਅਤੇ ਮੇਹਨਤ ਦਾ ਪੂਰਾ ਮੁੱਲ ਪਵੇਗਾ | ਓਹਨਾ ਕਿਹਾ ਕਿ ਪੰਜਾਬ ਦੇ ਕਿਸਾਨ ਮਜਦੂਰ ਅਤੇ ਬੀਬੀਆਂ ਅੱਤ ਦੀ ਸਰਦੀ ਵਿਚ ਘਰਾਂ ਤੋਂ ਬਾਹਰ ਧਰਨਿਆਂ ਵਿਚ ਟਰਾਲੀਆਂ ਤੇ ਤਰਪਾਲਾਂ ਪਾ ਕੇ ਰਹਿਣ ਤੇ ਸੌਣ ਨੂੰ ਮਜਬੂਰ ਹਨ ਅਤੇ ਇਹ ਸਰਕਾਰਾਂ ਦੀ ਨਾਲਾਇਕੀ ਤੇ ਲੋਕ ਵਿਰੋਧੀ ਨੀਤੀਆਂ ਦੀ ਜਿੰਦਾ ਜਾਗਦੀ ਮਿਸਾਲ ਹੈ | ਓਹਨਾ ਕਿ ਲੋਕ ਇਹਨਾਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਅਤੇ ਜਿੰਨੀ ਦੇਰ ਸਰਕਾਰ ਮੋਰਚੇ ਦੀਆਂ ਹੱਕੀ ਮੰਗਾ ਮੰਨ ਕੇ ਲੋਕਾਂ ਦੇ ਹੱਕ ਨਹੀਂ ਦਿੰਦੀ ਓਨੀ ਦੇਰ ਲੋਕ ਸੰਘਰਸ਼ਾਂ ਦੇ ਪਿੜ ਵਿਚ ਡੱਟੇ ਹਨ ਅਤੇ ਸ਼ਾਂਤਮਈ ਸੰਘਰਸ਼ ਜਾਰੀ ਰੱਖਣਗੇ |ਓਹਨਾ ਕਿਹਾ ਕਿ ਲੋਕ ਸਰਕਾਰ ਦੀ ਕਾਰਗੁਜਾਰੀ ਤੋਂ ਸੰਤੁਸਟ ਨਹੀਂ ਹਨ | ਇਸ ਸਮੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਜਾਣਕਾਰੀ ਦਿੱਤੀ ਅੱਜ ਮੋਰਚੇ ਵਿਚ ਬਾਡਰ ਬੈਲਟ ਦੇ 10 ਦੇ ਕਰੀਬ ਪਿੰਡਾਂ ਤੋਂ ਨਵੇਂ ਜਥੇ ਸ਼ਾਮਿਲ ਹੋ ਰਹੇ ਹਨ | ਓਹਨਾ ਕਿਹਾ ਕਿ ਅੰਦਲੋਨ ਨੇ ਸਰਕਾਰਾਂ ਦੇ ਦੋਹਰੇ ਚੇਹਰਿਆਂ ਦੀ ਨੀਤੀ ਨੰਗੀ ਕੀਤੀ ਹੈ | ਆਗੂਆਂ ਨੇ ਕਿਹਾ ਕਿ ਸਰਕਾਰ ਦੀ ਨਾਲਾਇਕੀ ਤੇ ਅਵੇਸਲੇਪਨ ਦਾ ਸਬੂਤ ਹੈ ਕਿ ਗੁੰਮਟਾਲਾ ਏਰੀਆ ਵਿਚ ਜਨਵਰਾਂ ਵਿਚ, ਲੰਪੀ ਸ੍ਕਿਨ ਬਿਮਾਰੀ ਤੋਂ ਬਾਅਦ,ਹੁਣ ਮੂੰਹ ਖ਼ੁਰ ਦੀ ਬਿਮਾਰੀ ਫ਼ੈਲ ਰਹੀ ਹੈ ਪਰ ਸਰਕਾਰ ਸੁੱਤੀ ਪਈ ਹੈ | ਓਹਨਾ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਇਸ ਨਾਲ ਨਿਪਟਣ ਦਾ ਪ੍ਰਬੰਧ ਕਰੇ ਤਾਂ ਜੋ ਇਸ ਬਿਮਾਰੀ ਨੂੰ ਸ਼ੁਰੂਆਤੀ ਦੌਰ ਵਿਚ ਹੀ ਕੰਟਰੋਲ ਕੀਤਾ ਜਾ ਸਕੇ ਔਰ ਅਗਰ ਕਿਸੇ ਪਸ਼ੂਧਨ ਦਾ ਨੁਕਸਾਨ ਹੁੰਦਾ ਹੈ ਤਾਂ ਮੁਆਵਜਾ ਦੇਣ ਦਾ ਪ੍ਰਬੰਧ ਕੀਤਾ ਜਾਵੇ | ਆਗੂਆਂ ਜਾਣਕਰੀ ਦਿੱਤੀ ਕਿ ਬੀਤੀ ਸ਼ਾਮ ਮੋਰਚੇ ਵਿਚ ਮੌਜੂਦ ਕਿਸਾਨਾਂ ਮਜਦੂਰਾਂ ਵੱਲੋਂ ਸਫਾਈ ਮੁਹਿੰਮ ਚਲਾ ਕੇ ਅੰਦੋਲਨ ਸਥਲ ਦੀ ਸਾਫ ਸਫਾਈ ਕੀਤੀ ਗਈ | ਡੀਸੀ ਦਫਤਰ ਸਮੇਤ ਮੋਰਚੇ 38ਵੇਂ ਅਤੇ ਜਿਲ੍ਹੇ ਦੇ ਟੋਲ ਪਲਾਜ਼ਿ ਤੇ ਮੋਰਚੇ 19ਵੇਂ ਦਿਨ ਜਾਰੀ ਰਹੇ |ਵੱਖ ਵੱਖ ਮੋਰਚਿਆਂ ਤੇ ਹੋਰਨਾਂ ਤੋਂ ਇਲਾਵਾ ਆਗੂ ਸੁਖਵਿੰਦਰ ਸਿੰਘ ਅੱਲੜ ਪਿੰਡੀ, ਸਤਨਾਮ ਸਿੰਘ ਖਜਾਨਚੀ, ਨਰਿੰਦਰ ਸਿੰਘ ਆਲੀਨੰਗਲ, ਰਸ਼ਪਾਲ ਸਿੰਘ ਡੁਗਰੀ, ਜਤਿੰਦਰ ਸਿੰਘ ਵਰਿਆ, ਵੱਸਣ ਸਿੰਘ ਪੀਰਾਂ ਬਾਗ਼,ਕਦਿਲਬਾਗ ਸਿੰਘ ਹਰਦੋਛੰਨੀ, ਸੁੱਚਾ ਸਿੰਘ ਬਲੱਗਣ, ਅਨੋਖ ਸਿੰਘ ਅੱਲੜ ਪਿੰਡੀ, ਸੁਖਵਿੰਦਰ ਸਿੰਘ ਦਾਖਲਾ ਕੁਲਜੀਤ ਸਿੰਘ ਹਯਾਤ ਨਗਰ ਨੇ ਸੰਬੋਧਨ ਕੀਤਾ | ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ