ਦਿੱਲੀ ਦੇ ਜੀਟੀਬੀ ਹਸਪਤਾਲ ਵਿੱਚ ਦਿਨ ਦਿਹਾੜੇ ਤਿੰਨ ਬਦਮਾਸ਼ਾਂ ਨੇ ਇੱਕ ਮਰੀਜ਼ ਨੂੰ ਗੋਲ਼ੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਕਰੀਬ 4 ਵਜੇ ਵਾਪਰੀ। ਮਰੀਜ਼ ਕੁਝ ਹਫ਼ਤਿਆਂ ਤੋਂ ਵਾਰਡ ਨੰਬਰ-24 ਵਿੱਚ ਦਾਖ਼ਲ ਸੀ। ਸੂਚਨਾ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚ ਗਈ।ਬਦਮਾਸ਼ ਹਸਪਤਾਲ ਦੇ ਵਾਰਡ ਵਿੱਚ ਆਇਆ ਅਤੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ।
ਹਸਪਤਾਲ ਵਿੱਚ ਬਦਮਾਸ਼ਾਂ ਨੇ ਮਰੀਜ਼ ਨੂੰ ਗੋਲ਼ੀਆਂ ਨਾਲ ਭੁੰਨਿਆ
