ਸ੍ਰੀ ਹੇਮਕੁੰਟ ਸਾਹਿਬ ਨੇੜੇ ਡਿੱਗੀ ਬਰਫ਼ ਦੀ ਚਟਾਨ, 5 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ, ਇੱਕ ਔਰਤ ਦੀ ਮਿਲੀ ਲਾਸ਼

ਸ੍ਰੀ ਹੇਮਕੁੰਟ ਸਾਹਿਬ ਨੇੜੇ ਡਿੱਗੀ ਬਰਫ਼ ਦੀ ਚਟਾਨ, 5 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ, ਇੱਕ ਔਰਤ ਦੀ ਮਿਲੀ ਲਾਸ਼

ਸਿੱਖ ਧਰਮ ਦੇ ਪ੍ਰਮੁੱਖ ਤੀਰਥ ਅਸਥਾਨਾਂ ‘ਚੋਂ ਇਕ ਸ੍ਰੀ ਹੇਮਕੁੰਟ ਸਾਹਿਬ ਮਾਰਗ ‘ਤੇ ਬਰਫ਼ ਦੀ ਚੱਟਾਨ ਡਿੱਗ ਗਈ। ਇਹ ਘਟਨਾ ਹੇਮਕੁੰਟ ਸਾਹਿਬ ਤੋਂ ਇਕ ਕਿਲੋਮੀਟਰ ਪਹਿਲਾਂ ਅਟਲਕੋਟੀ ਵਿਖੇ ਵਾਪਰੀ। ਜਿੱਥੇ ਗਲੇਸ਼ੀਅਰ ਦਾ ਟੁਕੜਾ ਟੁੱਟਣ ਕਾਰਨ 6 ਸ਼ਰਧਾਲੂ ਫਸ ਗਏ ਸਨ। ਇਹ ਸਾਰੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ।

ਜਾਣਕਾਰੀ ਅਉਸਰ 6 ਵਿੱਚੋਂ 5 ਲੋਕਾਂ ਨੂੰ SDRF ਦੀ ਟੀਮ ਨੇ ਬਚਾਇਆ ਹੈ। SDRF ਅਤੇ ITBP ਦੇ ਜਵਾਨਾਂ ਨੇ ਰਾਤ ਭਰ ਲਾਪਤਾ ਔਰਤ ਦੀ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ। ਔਰਤ ਦੀ ਲਾਸ਼ ਸੋਮਵਾਰ ਸਵੇਰੇ ਬਰਫ ‘ਚ ਦੱਬੀ ਹੋਈ ਮਿਲੀ। ਸੋਮਵਾਰ ਸਵੇਰੇ ਔਰਤ ਦੀ ਲਾਸ਼ ਬਰਫ ਦੀ ਕਰੀਬ 10 ਫੁੱਟ ਮੋਟੀ ਪਰਤ ਹੇਠ ਮਿਲੀ।