ਸ੍ਰੀ ਦਰਬਾਰ ਸਾਹਿਬ ‘ਚ ਲੱਗੇ ਨਿਸ਼ਾਨ ਸਾਹਿਬ ਦੇ ਚੋਲੇ ਕੇਸਰੀ ਰੰਗ ਦੀ ਥਾਂ ਬਸੰਤੀ ਰੰਗ ਦੇ ਸਜਾਏ

ਸ੍ਰੀ ਦਰਬਾਰ ਸਾਹਿਬ ‘ਚ ਲੱਗੇ ਨਿਸ਼ਾਨ ਸਾਹਿਬ ਦੇ ਚੋਲੇ ਕੇਸਰੀ ਰੰਗ ਦੀ ਥਾਂ ਬਸੰਤੀ ਰੰਗ ਦੇ ਸਜਾਏ

ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਨੇ ਹੁਕਮ ਜਾਰੀ ਕੀਤਾ ਸੀ ਕਿ ਗੁਰਦੁਆਰਿਆਂ ਦੇ ਅੰਦਰ ਲੱਗੇ ਨਿਸ਼ਾਨ ਸਾਹਿਬ ਤੋਂ ਕੇਸਰੀ ਪੁਸ਼ਾਕੇ ਬਦਲ ਕੇ ਬਸੰਤੀ ਅਤੇ ਸੂਰਮਈ ਪੁਸ਼ਾਕੇ ਪਹਿਨਾਏ ਜਾਣ। ਜਿਸ ਦੇ ਚਲਦੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਮੇਤ ਸ੍ਰੀ ਦਰਬਾਰ ਸਾਹਿਬ ਚ 13 ਸਥਾਨਾਂ ‘ਤੇ ਲੱਗੇ ਨਿਸ਼ਾਨ ਸਾਹਿਬ ਨੂੰ ਬਸੰਤੀ ਪੁਸ਼ਾਕੇ ਚੜਾਏ ਗਏ ਹਨ।

ਇਸ ਮੌਕੇ ਕਈ ਸਾਲਾਂ ਤੋਂ ਗੁਰੂ ਘਰ ਵਿੱਚ ਪੁਸ਼ਾਕੇ ਬਣਾਉਣ ਵਾਲੇ ਸੁਖਵਿੰਦਰ ਸਿੰਘ ਲਾਡੀ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮ ਦਾ ਸਵਾਗਤ ਕਰਦੇ ਹਾਂ ਅੱਜ 13 ਪੁਸ਼ਾਕੇ ਬਦਲੇ ਗਏ ਹਨ