ਸਿੱਧੂ ਮੂਸੇਵਾਲੇ ਦੇ ਮਾਤਾ ਨੇ ਪੁੱਤ ਨੂੰ ਦਿੱਤਾ ਜਨਮ, ਬਲਕੌਰ ਸਿੰਘ ਨੇ ਕੱਟਿਆ ਕੇਕ

ਸਿੱਧੂ ਮੂਸੇਵਾਲੇ ਦੇ ਮਾਤਾ ਨੇ ਪੁੱਤ ਨੂੰ ਦਿੱਤਾ ਜਨਮ, ਬਲਕੌਰ ਸਿੰਘ ਨੇ ਕੱਟਿਆ ਕੇਕ

ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ (mata charan kaur) ਨੇ ਬੇਟੇ ਨੂੰ ਜਨਮ ਦਿੱਤਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਸਵੀਰ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਪੁੱਤ ਦੇ ਜਨਮ ‘ਤੇ ਬਲਕੌਰ ਸਿੰਘ (Sidhu Moosewala brother) ਕੇਕ ਕੱਟ ਰਹੇ ਹਨ। ਇਹ ਵੀਡੀਓ ਹਸਪਤਾਲ ਦੀ ਹੈ। (#sidhumoosewala)

ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਉਤੇ ਤਸਵੀਰ ਸਾਂਝੀ ਕਰਕੇ ਲਿਖਿਆ ਹੈ- ‘‘ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।