ਸਿੱਧੂ ਮੂਸੇਵਾਲਾ ਦੇ ਮਾਪਿਆਂ ਵਲੋਂ ਅੱਜ ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ, ਸਰਕਾਰ ਕੋਈ ਵੀ ਜਵਾਬ ਦੇਣ ਦੇ ਲਈ ਤਿਆਰ ਨਹੀਂ ਹੈ। ਮੂਸੇਵਾਲਾ ਦੇ ਮਾਪਿਆਂ ਵਲੋਂ ਕਿਹਾ ਗਿਆ ਹੈ ਕਿ, ਸਰਕਾਰ ਕੋਈ ਜਵਾਬ ਨਹੀਂ ਦੇ ਰਹੀ ਕਿ, ਪੰਜਾਬ ਦੇ ਅੰਦਰ ਵਿਦੇਸ਼ੀ ਹਥਿਆਰ ਕਿਵੇਂ ਆਏ? ਸਿੱਧੂ ਦੇ ਮਾਪਿਆਂ ਵਲੋਂ ਲੋਕਾਂ ਦੇ ਸਮਰਥਨ ਦਾ ਵੀ ਭਰੋਸਾ ਜਤਾਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ, ਜੇ ਲੋਕ ਉਨ੍ਹਾਂ ਦੇ ਨਾਲ ਨਾ ਵੀ ਆਏ ਤਾਂ, ਉਹ ਇਕੱਲੇ ਧਰਨੇ ਤੇ ਬੈਠਣਗੇ।
ਮੈਂ ਅਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਸ਼ੇਰਨੀ ਬਣੀ ਹਾਂ ਤੇ ਮੈਂ ਇਨਸਾਫ਼ ਦਿਵਾ ਕੇ ਰਹਾਂਗੀ – ਚਰਨ ਕੌਰ
ਚਰਨ ਕੌਰ ਨੇ ਕਿਹਾ ਕਿ ਉਹਨਾਂ ਦੇ ਪੁੱਤ ਨੇ ਕੋਈ ਗਲਤੀ ਨਹੀਂ ਕੀਤੀ ਸੀ, ਉਹਨਾਂ ਦਾ ਪੁੱਤ ਤਾਂ ਭਗਤ ਸੀ, ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਪੁੱਤ ਮਹਾਨ ਸੀ, ਜਿਸ ਨੇ ਕੋਈ ਵੀ ਗੁਨਾਹ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਾਤਲ ਡਰਪੋਕ ਸਨ ਜਿਨ੍ਹਾਂ ਨੇ ਸਿੱਧੂ ਨੂੰ ਘੇਰ ਕੇ ਮਾਰਿਆ ਹੈ। ਉਨ੍ਹਾਂ ਦੇ ਪੁੱਤ ਨੂੰ ਅਜਿਹੀ ਮੌਤ ਦੇਣ ਵਾਲਿਆਂ ਨੂੰ ਮੈਂ ਬਦਦੁਆ ਦਿੰਦੀ ਹਾਂ। ਇਸ ਦੇ ਨਾਲ ਹੀ ਚਰਨ ਕੌਰ ਨੇ ਅਪਣੀ ਬਣਨ ਵਾਲੀ ਨੂੰਹ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਜੋ ਮੇਰੀ ਨੂੰਹ ਬਣਨ ਵਾਲੀ ਸੀ ਉਸ ਦਾ ਹਾਲ ਦੇਖ ਕੇ ਸਾਡਾ ਖੂਨ ਰੋਜ਼ ਉਬਾਲੇ ਮਾਰਦਾ ਹੈ ਕਿਉਂਕਿ ਉਹ ਵੀ ਕਿਸੇ ਦੀ ਧੀ-ਭੈਣ ਹੈ ਉਹ ਨਾ ਇੱਧਰ ਦੀ ਰਹੀ ਨਾ ਉਧਰ ਦੀ ਉਸ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ।
ਮੂਸੇਵਾਲਾ ਦੀ ਮਾਤਾ ਨੇ ਸਰਕਾਰ ‘ਤੇ ਗੁੱਸਾ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਉਮੀਦ ਨਹੀਂ ਹੈ ਕਿ ਸਰਕਾਰ ਸਿੱਧੂ ਨੂੰ ਇਨਸਾਫ਼ ਦਿਵਾਏਗੀ ਪਰ ਉਹ ਇਨਸਾਫ਼ ਲੈ ਕੇ ਰਹਿਣਗੇ। ਉਹਨਾਂ ਕਿਹਾ ਕਿ ਲੋਕ ਮੈਨੂੰ ਸੇਰਨੀ ਕਹਿੰਦੇ ਨੇ ਪਰ ਕੋਈ ਸ਼ੇਰ