ਸਿੱਖ ਤਾਲਮੇਲ ਕਮੇਟੀ ਵਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਦੀ ਮੰਗ

ਸਿੱਖ ਤਾਲਮੇਲ ਕਮੇਟੀ ਵਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਦੀ ਮੰਗ

ਸ਼ਿਵ ਸੈਨਾ ਦੇ ਬੈਨਰ ਹੇਠ ਮਨੀਸ਼ ਬਾਹਰੀ ਅਤੇ ਉਸ ਦੇ ਸਾਥੀਆਂ ਵੱਲੋਂ ਭਗਵਾਨ ਵਾਲਮੀਕਿ ਚੌਕ ਵਿਖੇ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਖਾਲਿਸਤਾਨ ਦਾ ਪੁਤਲਾ ਫੂਕਣ ਲਈ ਇਕੱਠੇ ਹੋਏ ਸਨ। ਪੁਲਿਸ ਨੇ ਉਕਤ ਆਗੂਆਂ ਨੂੰ ਮੁਸ਼ਤੈਦੀ ਨਾਲ ਅਜਿਹੀ ਕਾਰਵਾਈ ਕਰਨ ਤੋਂ ਰੋਕ ਦਿੱਤਾ। ਇਸ ਸਬੰਧੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰਰੀਤ ਸਿੰਘ ਨੀਟੂ, ਪਰਮਪ੍ਰਰੀਤ ਸਿੰਘ ਵਿੱਟੀ ਦੀ ਅਗਵਾਈ ਵਿੱਚ ਸਿੱਖ ਆਗੂ ਜੋਤੀ ਚੌਕ ਪਹੁੰਚੇ। ਉਪਰੰਤ ਨਿਰਮਲ ਸਿੰਘ ਏਸੀਪੀ ਦੀ ਅਗਵਾਈ ਵਿੱਚ ਪੁਲਿਸ ਨੂੰ ਆਗੂਆਂ ਵੱਲੋਂ ਸ਼ਰਾਰਤੀ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਤਾਂ ਉਨਾਂ੍ਹ ਵੱਲੋਂ ਲਿਖਤੀ ਸ਼ਿਕਾਇਤ ਦੇਣ ਉਪਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਦੌਰਾਨ ਸਿੱਖ ਆਗੂਆਂ ਵਲੋਂ ਲਿਖਤ ਸ਼ਿਕਾਇਤ ਦਿੱਤੀ ਗਈ। ਉਕਤ ਸਿੱਖ ਆਗੂਆਂ ਨੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸਮੁੱਚੇ ਭਾਈਚਾਰੇ ਅਮਨ ਸ਼ਾਂਤੀ ਨਾਲ ਰਲ ਮਿਲ ਕੇ ਰਹਿਣ