ਸਿਰਫਿਰੇ ਆਸ਼ਿਕ ਨੇ..ਵਿਆਹ ਤੋਂ ਇਨਕਾਰ ਕਰਨ ‘ਤੇ ਕੁੜੀ ਨੂੰ ਤਲਵਾਰ ਨਾਲ ਵਡਿਆ, ਮੌਤ ,

ਸਿਰਫਿਰੇ ਆਸ਼ਿਕ ਨੇ..ਵਿਆਹ ਤੋਂ ਇਨਕਾਰ ਕਰਨ ‘ਤੇ ਕੁੜੀ ਨੂੰ ਤਲਵਾਰ ਨਾਲ ਵਡਿਆ, ਮੌਤ ,
ਮੁਹਾਲੀ ਦੇ ਫੇਜ਼ ਪੰਜ ਸਾਹਮਣੇ ਉਦਯੋਗਿਕ ਖੇਤਰ ਨੇੜੇ ਮੁੱਖ ਸੜਕ ‘ਤੇ ਸ਼ਰੇਆਮ ਇਕ ਨੌਜਵਾਨ ਵੱਲੋਂ ਲੜਕੀ ਨੂੰ ਤਲਵਾਰ ਨਾਲ ਅੰਨ੍ਹੇਵਾਹ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਵੀ ਕੈਦ ਹੋ ਗਈ। ਪ੍ਰਤੱਖ ਦਰਸ਼ੀ ਅਨੁਸਾਰ ਸਵੇਰੇ ਫੇਜ਼ ਪੰਜ ਸਥਿਤ ਗੁਰਦੁਆਰਾ ਸਾਹਿਬ ਨੇੜੇ ਮੁੱਖ ਸੜਕ ‘ਤੇ ਇਕ ਲੜਕੀ ਨੂੰ ਨੌਜਵਾਨ ਨੇ ਘੇਰ ਲਿਆ ਜਦੋਂ ਉਹ ਕੰਮ ‘ਤੇ ਜਾ ਰਹੀ ਸੀ।
ਉਸਨੇ ਲੜਕੀ ‘ਤੇ ਤਲਵਾਰ ਨਾਲ ਲਗਾਤਾਰ ਕਈ ਵਾਰ ਕੀਤੇ ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ। ਲੋਕਾਂ ਨੇ ਲੜਕੀ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਅਨੁਸਾਰ ਲੜਕੀ ਦੀ ਮੌਤ ਹੋ ਚੁੱਕੀ ਹੈ,ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।