ਸ਼੍ਰੀ ਹਰਿਮੰਦਰ ਸਾਹਿਬ ਪਰਿਵਾਰ ਦੀ ਅਰਦਾਸ ਪ੍ਰਵਾਨ ਚੜ੍ਹੀ, ਪੁੱਤਰ ਬੋਲਣ ਲੱਗਾ, ਪਰਿਵਾਰ ਨੇ ਗੁਰੂ ਘਰ ਨੂੰ ਟਰੈਕਟਰ ਭੇਟ ਕੀਤਾ

ਸ਼੍ਰੀ ਹਰਿਮੰਦਰ ਸਾਹਿਬ ਪਰਿਵਾਰ ਦੀ ਅਰਦਾਸ ਪ੍ਰਵਾਨ ਚੜ੍ਹੀ, ਪੁੱਤਰ ਬੋਲਣ ਲੱਗਾ, ਪਰਿਵਾਰ ਨੇ ਗੁਰੂ ਘਰ ਨੂੰ ਟਰੈਕਟਰ ਭੇਟ ਕੀਤਾ

ਸੱਚੇ ਮਨ ਨਾਲ ਕੀਤੀ ਗਈ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ, ਅਜਿਹਾ ਹੀ ਹੋਇਆ ਕੁਝ UK ਦੇ ਇੱਕ ਸਿੱਖ ਪਰਿਵਾਰ ਨਾਲ, ਜਿਨ੍ਹਾਂ ਦੀ ਗੁਰੂ ਘਰ ਵਿਖੇ ਅਰਦਾਸ ਪ੍ਰਵਾਨ ਚੜ੍ਹੀ ਅਤੇ ਪਰਿਵਾਰ ਦਾ ਪੁੱਤਰ ਬੋਲਣ ਲੱਗਾ। ਪਰਿਵਾਰ ਨੇ ਧੰਨਵਾਦ ਵਜੋਂ ਗੁਰੂ ਘਰ ਨੂੰ ਟਰੈਕਟਰ ਭੇਟ ਕੀਤਾ।

the prayers of the family who came from the uk

ਇਸ ਦੌਰਾਨ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬੋਲ ਨਹੀਂ ਸਕਦਾ ਸੀ ਅਤੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਵਾਈ ਅਤੇ ਸ੍ਰੀ ਅਖੰਡ ਪਾਠ ਸਾਹਿਬ ਰਖਾਏ ਸਨ, ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਉਨ੍ਹਾਂ ਦਾ ਲੜਕਾ ਬੋਲਣ ਲੱਗਾ। ਬੱਚੇ ਦੀ ਮਾਂ ਨੇ ਅੱਖਾਂ ਵਿੱਚ ਹੰਝੂ ਭਰਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਅੱਜ ਉਸ ਦੇ ਪੁੱਤਰ ਨੂੰ ਆਵਾਜ਼ ਮਿਲੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਘਰ ਵੀ ਬੱਚੇ ਨੂੰ ਬਾਣੀ ਦਾ ਪਾਠ ਕਰਵਾ ਕੇ ਗੁਰੂ ਘਰ ਨਾਲ ਜੋੜਿਆ ਗਿਆ ਸੀ, ਜਿਸ ਕਾਰਨ ਅੱਜ ਗੁਰੂ ਸਾਹਿਬਾਨ ਨੇ ਉਸ ‘ਤੇ ਕਿਰਪਾ ਕੀਤੀ ਹੈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐੱਸ.ਜੀ.ਪੀ.ਸੀ. ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਹਰ ਮਹੀਨੇ ਗੁਰੂ ਘਰ ਆਉਂਦਾ ਰਹਿੰਦਾ ਸੀ। ਪਰਿਵਾਰ ਨੇ ਇੱਥੇ ਬੱਚੇ ਰਾਜਬੀਰ ਸਿੰਘ ਲਈ ਅਰਦਾਸ ਕੀਤੀ ਤਾਂ ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਅਤੇ ਪੁੱਤਰ ਬੋਲਣ ਲੱਗਾ। ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ‘ਤੇ ਪਰਿਵਾਰ ਨੇ ਇਕ ਟਰੈਕਟਰ ਭੇਟ ਕੀਤਾ ਹੈ।