ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਸਾਬਕਾ ਵਿਧਾਇਕ ਤੇ ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਅੱਜ ਹੀ ਜਗਜੀਵਨ ਰਾਮ ਚੌਂਕ ਪਹੁੰਚ ਗਏ। ਉਨ੍ਹਾਂ ਨੇ ਸਟੇਜ ‘ਤੇ ਆਪਣੀ ਤੇ CM Bhagwant Mann ਦੀ ਕੁਰਸੀ ਰੱਖ ਦਿੱਤੀ।
ਦੱਸ ਦਈਏ ਕਿ ਸ਼ੀਤਲ ਅੰਗੁਰਾਲ ਨੇ 5 ਜੂਨ ਨੂੰ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹਣ ਦਾ ਦਾਅਵਾ ਕੀਤਾ ਸੀ ਪਰ ਸੀਐਮ ਭਗਵੰਤ ਮਾਨ ਨੇ ਚੁਣੌਤੀ ਦਿੱਤੀ ਸੀ ਕਿ 5 ਜੂਨ ਦੀ ਉਡੀਕ ਕਿਉਂ ਕਰਨੀ, ਹੁਣੇ ਹੀ ਖੁਲਾਸੇ ਕਰੋ। ਇਸ ਮਗਰੋਂ ਸ਼ੀਤਲ ਅੰਗੁਰਾਲ ਅੱਜ ਹੀ ਜਗਜੀਵਨ ਰਾਮ ਚੌਂਕ ਪਹੁੰਚ ਗਏ।
ਸ਼ੀਤਲ ਅੰਗੁਰਾਲ ਨੇ ਐਲਾਨ ਕੀਤਾ ਕਿ ਉਹ ਜਗਜੀਵਨ ਰਾਮ ਚੌਕ ਵਿੱਚ ਮੁੱਖ ਮੰਤਰੀ ਦਾ ਇੰਤਜ਼ਾਰ ਕਰਨਗੇ। ਉਨ੍ਹਾਂ ਮੁੱਖ ਮੰਤਰੀ ਨੂੰ ਚੌਂਕ ਵਿੱਚ ਆ ਕੇ ਭ੍ਰਿਸ਼ਟਾਚਾਰ ਦੇ ਸਬੂਤ ਲੈਣ ਦਾ ਸੱਦਾ ਦਿੱਤਾ ਹੈ। ਸ਼ੀਤਲ ਅੰਗੁਰਾਲ ਨੇ ਆਪਣੀ ਵੀਡੀਓ ਜਾਰੀ ਕਰਕੇ ਕਿਹਾ ਕਿ ਅੱਜ ਉਹ APP ਦੇ ਆਗੂਆਂ ਦੇ ਕਾਲੇ ਕਾਰਨਾਮਿਆਂ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ। ਉਨ੍ਹਾਂ ਕੋਲ ਸਾਰੇ ਸਬੂਤ ਤੇ ਆਡੀਓ ਵੀ ਹਨ।
ਸ਼ੀਤਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਸ ਸਬੂਤ ‘ਚ ‘ਆਪ’ ਪਰਿਵਾਰ, ‘ਆਪ’ ਵਿਧਾਇਕਾਂ ਤੇ ਦੀਪਕ ਬਾਲੀ ਦਾ ਜ਼ਿਕਰ ਨਹੀਂ ਹੈ ਤਾਂ ਮੇਰੇ ਖਿਲਾਫ ਕਾਰਵਾਈ ਕਰੋ, ਨਹੀਂ ਤਾਂ ਨੈਤਿਕ ਆਧਾਰ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ।