ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਬਾਬਾ ਮਸਤੂ ਜੀ ਦੇ ਆਗੂ ਹਰਜਿੰਦਰ ਸਿੰਘ ਭਲਵਾਨ ਸਾਨੂੰ ਸਦੀਵੀ ਵਿਛੋੜੇ ਦੇ ਗਏ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਸ਼ੰਭੂ ਬਾਰਡਰ ਦੇ ਸ਼ਹੀਦ ਦੇ ਜੱਦੀ ਪਿੰਡ ਵਰਸੋਲਾ ਵਿੱਚ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਜਿਸ ਵਿਚ ਵੱਖ ਵੱਖ ਆਗੂਆ ਵੱਲ੍ਹੋ ਸ਼ਹੀਦ ਹਰਜਿੰਦਰ ਸਿੰਘ ਵਰਸੋਲਾ ਜੋ ਸ਼ੰਭੂ ਬਾਰਡਰ ਤੇ ਜਾਂਦਿਆਂ ਰਸਤੇ ਵਿੱਚ ਐਕਸੀਡੈਂਟ ਹੋਣ ਕਾਰਨ ਸਾਨੂੰ ਅਲਵਿਦਾ ਕਹਿ ਗਏ ਸਨ ਅਤੇ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ 23 ਵੇ ਸ਼ਹੀਦ ਹਰਜਿੰਦਰ ਸਿੰਘ ਨੂੰ ਯਾਦ ਕਰਦਿਆ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕਿਹਾ ਜੋ ਇਸ ਸਮੇਂ ਦੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾ ਮਜ਼ਦੂਰਾ ਤੇ ਹਰ ਵਰਗ ਨੂੰ ਸੂਲੀ ਤੇ ਟੰਗ ਕੇ ਕਾਰਪੋਰੇਟ ਘਰਾਣਿਆ ਦੀ ਗੁਲਾਮ ਬਣੀ ਹੋਈ ,ਜਿਸ ਨੂੰ ਪਿਛਲੇ ਦਿਨਾਂ ਤੋ ਪੰਜਾਬ ਤੇ ਹਰਿਆਣੇ ਦੇ ਬਾਡਰ ਤੇ ਲੱਗਾ ਧਰਨਾ ਇੰਜ ਲਗ ਰਿਹਾ ਹੈ ਜਿਵੇਂ ਪਾਕਿਸਤਾਨ ਦੇ ਬਾਡਰ ਹੋਵੇ। ਕਿਸਾਨ ਆਪਣੀਆ ਹੱਕੀ ਮੰਗਾ ਨੂੰ ਲੈਕੇ ਦਿੱਲੀ ਜਾ ਰਹੇ ਸਨ ਪਰ ਹਰਿਆਣਾ ਬਾਡਰ ਤੇ ਅੱਥਰੂ ਗੈਸ, ਡ੍ਰੋਨ ਰਾਹੀ ਅੱਥਰੂ ਗੈਸ ਦੇ ਗੋਲੇ,ਬੰਬ ,ਪਲਾਸਟਿਕ ਦੀਆ ਗੋਲੀਆਂ ਤੇ ਪੱਕੀ ਗੋਲੀ ਨਾਲ 400 ਤੋ ਵੱਧ ਕਿਸਾਨ ਮਜ਼ਦੂਰਾਂ ਨੂੰ ਜ਼ਖ਼ਮੀ ਕਰਤਾ ਕਈ ਨੌਜਵਾਨ ਦੀ ਅੱਖਾ ਕੱਡ ਦਿੱਤੀਆ ਤੇ ਸੁੱਭਕਰਨ ਸਿੰਘ ਨੂੰ ਗੋਲੀ ਨਾਲ ਸ਼ਹੀਦ ਕਰਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ, ਸਕੱਤਰ ਕੁਲਜੀਤ ਸਿੰਘ ਹਯਾਤ ਨਗਰ, ਗੋਲਡੀ ਸਰਪੰਚ,ਜਤਿੰਦਰ ਸਿੰਘ ਵਰਿਆ, ਵੱਸਣ ਸਿੰਘ ਪੀਰਾਂ ਬਾਗ਼, ਗੁਰਪ੍ਰੀਤ ਸਿੰਘ ਕਾਲਾ ਨੰਗਲ, ਸੋਹਣ ਸਿੰਘ ਗਿੱਲ, ਅਮਰੀਕ ਸਿੰਘ ਹਯਾਤ ਨਗਰ, ਬੀਬੀ ਸੁਖਦੇਵ ਕੌਰ , ਬੀਬੀ ਮਨਜਿੰਦਰ ਕੌਰ, ਬੀਬੀ ਅਮਰਜੀਤ ਕੌਰ, ਆਦਿ ਹਾਜ਼ਰ ਸਨ। ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ.