ਸਸਪੈਂਡ SHO ਦੀ ਫੇਸਬੁੱਕ ਪੋਸਟ ਨੇ ਪੁਲਿਸ ‘ਚ ਪਾਇਆ ਭੱੜਥੂ, DSP ਅਤੇ SHO ਤੇ ਲਾਏ ਜਿਨਸੀ ਸੋਸ਼ਣ ਦੇ ਦੋਸ਼

ਸਸਪੈਂਡ SHO ਦੀ ਫੇਸਬੁੱਕ ਪੋਸਟ ਨੇ ਪੁਲਿਸ ‘ਚ ਪਾਇਆ ਭੱੜਥੂ, DSP ਅਤੇ SHO ਤੇ ਲਾਏ ਜਿਨਸੀ ਸੋਸ਼ਣ ਦੇ ਦੋਸ਼

ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈਕੇ ਮੁਲਜ਼ਮਾਂ ਨੂੰ ਰਿਹਾਅ ਕਰਨ ਦੇ ਮਾਮਲੇ ‘ਚ ਸਸਪੈਂਡ ਕੀਤੀ ਗਈ ਮੋਗਾ ਦੀ ਐਸਐਚਓ, ਅਰਸ਼ਪ੍ਰੀਤ ਕੌਰ ਗਰੇਵਾਲ ਮੋਗਾ ਦੇ ਡੀਐਸਪੀ ਉਤੇ ਗੰਭੀਰ ਇਲਜ਼ਾਮ ਲਾਉਂਦਿਆਂ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ। ਜਿਸ ਨੇ ਪੂਰੇ ਪੁਲਿਸ ਮਹਿਕਮੇ ‘ਚ ਹਲਚਲ ਮਚਾ ਦਿੱਤੀ ਹੈ। ਦਰਅਸਲ ਸਸਪੈਂਡ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਬੀਤੀ ਰਾਤ ਇਕ ਪੋਸਟ ਸਾਂਝੀ ਕੀਤੀ ਜਿਸ ਵਿਚ ਉਹਨਾਂ ਕਿਹਾ ਕਿ ਡੀਐਸਪੀ ਮੈਨੂੰ ਬੇਵਕਤੀ ਦਫਤਰ ਵਿੱਚ ਬੁਲਾਉਂਦੇ ਹਨ ਅਤੇ ਮੇਰਾ ਜਿਨਸੀ ਸੋਸ਼ਣ ਕਰਦੇ ਹਨ।

ਡੀਐਸਪੀ ‘ਤੇ ਜਿਨਸੀ ਸੋਸ਼ਨ ਦੇ ਇਲਜ਼ਾਮ

ਜ਼ਿਕਰਯੋਗ ਹੈ ਕਿ ਬੀਤੇ ਦਿਨ ਮੋਗਾ ਪੁਲਿਸ ਨੇ SHO ਅਰਸ਼ਪ੍ਰੀਤ ਕੌਰ ਉਤੇ ਨਸ਼ਾ ਤਸਕਰਾਂ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈ ਕੇ ਉਸ ਨੂੰ ਛੱਡਣ ਦੇ ਦੋਸ਼ ਤਹਿਤ ਕਾਰਵਾਈ ਕਰਦਿਆਂ ਸਸਪੈਂਡ ਕੀਤਾ ਸੀ । ਜਿਸ ਵਿੱਚ ’ਚ ਥਾਣੇ ਦੀ ਐੱਸਐੱਚਓ ਸਮੇਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਥੇ ਹੀ ਕਾਰਵਾਈ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਲੇਡੀ SHO ਦੇ ਪੋਸਟ ਵਿੱਚ ਉਕਤ ਐਸਐਚਓ ਨੇ DSP ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਜਿਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿ ਸਸਪੈਂਡੇਡ ਅਫਸਰ ਵੱਲੋਂ ਇਹ ਇਲਜ਼ਾਮ ਕਿਉਂ ਲਾਏ ਜਾ ਰਹੇ ਹਨ।