ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗੀ, 27 ਲੋਕਾਂ ਦੀ ਮੌਤ, 20 ਜ਼ਖਮੀ

ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗੀ, 27 ਲੋਕਾਂ ਦੀ ਮੌਤ, 20 ਜ਼ਖਮੀ

ਮੈਕਸੀਕੋ ਦੇ ਦੱਖਣੀ ਸੂਬੇ ਓਕਸਾਕਾ ਵਿੱਚ ਬੁੱਧਵਾਰ (5 ਜੁਲਾਈ) ਨੂੰ ਯਾਤਰੀਆਂ ਨਾਲ ਭਰੀ ਬੱਸ ਪਹਾੜੀ ਸੜਕ ਤੋਂ ਤਿਲਕ ਕੇ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਹਾਦਸੇ ਵਿੱਚ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ। ਮੌਕੇ ‘ਤੇ ਬਚਾਅ ਟੀਮ ਮਦਦ ਲਈ ਪਹੁੰਚੀ।