ਮੁਕਤਸਰ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ ਤੇ ਮਰਨ ਵਾਲਿਆਂ ਦਾ ਅੰਕੜਾ ਵੱਧ ਸਕਦਾ ਹੈ। ਮੁਕਤਸਰ ‘ਚ ਸਵਾਰੀਆਂ ਨਾਲ ਭਰੀ ਨਿੱਜੀ ਬੱਸ ਨਹਿਰ ‘ਚ ਡਿੱਗ ਗਈ। ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਸੀ। ਝਬੇਲਵਾਲੀ ਪਿੰਡ ਨੇੜੇ ਘਟਨਾ ਵਾਪਰੀ ਹੈ। ਬਚਾਅ ਕਾਰਜ ਜਾਰੀ ਹੈ।ਉਧਰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ ਤੇ ਬੱਸ ‘ਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤਕ ਪ੍ਰਸ਼ਾਸਨਿਕ ਅਮਲਾ ਸਵਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢਣ ‘ਚ ਜੁਟਿਆ ਹੋਇਆ ਸੀ।
ਸਵਾਰੀਆਂ ਨਾਲ ਭਰੀ ਨਿੱਜੀ ਬੱਸ ਨਹਿਰ ‘ਚ ਡਿੱਗੀ, 5 ਲੋਕਾਂ ਦੀ ਮੌਤ, ਵੱਧ ਸਕਦਾ ਹੈ ਆਂਕੜਾ
