ਸਪਾ ਸੈਂਟਰ ਦੀ ਆੜ ‘ਚ ਚੱਲਦੇ ਸੈਕਸ ਰੈਕੇਟ, 8 ਕੁੜੀਆਂ 6 ਮੁੰਡਿਆਂ ਸਮੇਤ 14 ਲੋਕ ਗ੍ਰਿਫ਼ਤਾਰ

ਸਪਾ ਸੈਂਟਰ ਦੀ ਆੜ ‘ਚ ਚੱਲਦੇ ਸੈਕਸ ਰੈਕੇਟ, 8 ਕੁੜੀਆਂ 6 ਮੁੰਡਿਆਂ ਸਮੇਤ 14 ਲੋਕ ਗ੍ਰਿਫ਼ਤਾਰ

ਪੁਲਿਸ ਨੇ ਸਾਂਝੇ ਤੌਰ ‘ਤੇ ਮਲੋਟ ਦੇ ਸਕਾਈ ਮਾਲ ‘ਤੇ ਛਾਪਾ ਮਾਰ ਕੇ ਸਪਾ ਕੇਂਦਰ ਦੀ ਆੜ ‘ਚ ਦੋ ਕੇਂਦਰਾਂ ‘ਤੇ ਚੱਲ ਰਹੇ ਸੈਕਸ ਰੈਕੇਟ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਅੱਠ ਲੜਕੀਆਂ ਅਤੇ ਛੇ ਲੜਕੇ ਸ਼ਾਮਲ ਹਨ। ਦੋ ਮੁਲਜ਼ਮ ਫਰਾਰ ਹਨ। ਮਲੋਟ ਥਾਣੇ ਵਿੱਚ ਸੈਕਸ ਰੈਕੇਟ ਦੇ ਧੰਦੇ ਵਿੱਚ ਸ਼ਾਮਲ 16 ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।