ਸਕੂਲ ਬੱਸ ‘ਤੇ ਵੈਨ ਦੀ ਭਿਆਨਕ ਟੱਕਰ, 4 ਬੱਚਿਆਂ ‘ਤੇ ਇੱਕ ਡਰਾਈਵਰ ਦੀ ਮੌਤ, ਕਈ ਵਿਦਿਆਰਥੀ ਜ਼ਖਮੀ

ਸਕੂਲ ਬੱਸ ‘ਤੇ ਵੈਨ ਦੀ ਭਿਆਨਕ ਟੱਕਰ, 4 ਬੱਚਿਆਂ ‘ਤੇ ਇੱਕ ਡਰਾਈਵਰ ਦੀ ਮੌਤ, ਕਈ ਵਿਦਿਆਰਥੀ ਜ਼ਖਮੀ

ਉੱਤਰ ਪ੍ਰਦੇਸ਼ ਦੇ ਬਦਾਊ ‘ਚ ਇਕ ਸਕੂਲ ਬੱਸ ਅਤੇ ਵੈਨ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਚਾਰ ਬੱਚਿਆਂ ਅਤੇ ਇੱਕ ਡਰਾਈਵਰ ਦੀ ਮੌਤ ਹੋ ਗਈ। ਜਦੋਂ ਕਿ ਕਈ ਬੱਚੇ ਅਤੇ ਇੱਕ ਡਰਾਈਵਰ ਜ਼ਖਮੀ ਹਨ। ਹਾਦਸਾ ਸਵੇਰੇ ਕਰੀਬ 8:45 ਵਜੇ ਨਵੀਗੰਜ ਨੇੜੇ ਵਾਪਰਿਆ।
ਇਸ ਹਾਦਸੇ ਵਿੱਚ ਖੁਸ਼ੀ (6) ਵਾਸੀ ਪਿੰਡ ਬਹੋਰਾ ਥਾਣਾ ਹਜ਼ਰਤਪੁਰ, ਹਰਸ਼ਿਤ (6) ਵਾਸੀ ਲਭੜੀ ਪਿੰਡ ਥਾਣਾ ਹਜ਼ਰਤਪੁਰ, ਪ੍ਰਦੀਪ (10) ਵਾਸੀ ਗਯੋਤੀਆ ਪਿੰਡ ਥਾਣਾ ਹਜ਼ਰਤਪੁਰ, ਕੌਸ਼ਲਿਆ (10) ਵਾਸੀ ਨਵੀਗੰਜ ਥਾਣਾ ਹਜ਼ਰਤਪੁਰ, ਡਰਾਈਵਰ ਓਮਿੰਦਰ ਕੁਮਾਰ (25) ਵਾਸੀ ਲਭੜੀ, ਥਾਣਾ ਹਜ਼ਰਤਪੁਰ ਦੀ ਮੌਤ ਹੋ ਗਈ, ਜਦਕਿ 15 ਬੱਚੇ ਜ਼ਖਮੀ ਹੋ ਗਏ। ਜ਼ਖਮੀਆਂ ‘ਚ 14 ਬੱਚੇ ਜ਼ਿਲਾ ਹਸਪਤਾਲ ‘ਚ ਜ਼ੇਰੇ ਇਲਾਜ ਹਨ, ਜਦਕਿ ਇਕ ਬੱਚੇ ਨੂੰ ਸਰਕਾਰੀ ਮੈਡੀਕਲ ਕਾਲਜ ਭੇਜਿਆ ਗਿਆ ਹੈ। ਜ਼ਖਮੀਆਂ ‘ਚ ਕੁਝ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।