ਵੱਡੀ ਵਾਰਦਾਤ, ਦੋ ਧਿਰਾਂ ‘ਚ ਹੋਈ ਗੋਲੀਬਾਰੀ, ਸਰਪੰਚ ਸਮੇਤ 2 ਲੋਕਾਂ ਦੀ ਗੋਲੀ ਲੱਗਣ ਮੌਤ, ਪਿੰਡ ‘ਚ ਸਨਸਨੀ

ਵੱਡੀ ਵਾਰਦਾਤ, ਦੋ ਧਿਰਾਂ ‘ਚ ਹੋਈ ਗੋਲੀਬਾਰੀ, ਸਰਪੰਚ ਸਮੇਤ 2 ਲੋਕਾਂ ਦੀ ਗੋਲੀ ਲੱਗਣ ਮੌਤ, ਪਿੰਡ ‘ਚ ਸਨਸਨੀ

ਮੋਗਾ ਦੇ ਪਿੰਡ ਖੋਸਾ ਕੋਟਲਾ ‘ਤੋਂ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਪਿੰਡ ਵਿੱਚ ਸ਼ੁੱਕਰਵਾਰ ਸਵੇਰੇ ਆਪਸੀ ਰੰਜਿਸ਼ ਕਾਰਨ ਦੋ ਧਿਰਾਂ ਵਿੱਚ ਗੋਲੀਬਾਰੀ ਹੋਈ। ਇਸ ਵਿੱਚ ਪਿੰਡ ਦੇ ਸਰਪੰਚ ਤੇ ਉਸ ਦੇ ਸਾਥੀ ਦੀ ਗੋਲੀ ਲੱਗਣ ਮੌਤ ਹੋ ਗਈ। ਦੋਹਰੇ ਕਤਲ ਕਾਰਨ ਪਿੰਡ ‘ਚ ਸਨਸਨੀ ਫੈਲ ਗਈ ਹੈ। ਦੂਜੇ ਪਾਸੇ ਦੇ ਦੋ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।