ਵੱਡਾ ਸੜਕ ਹਾਦਸਾ, ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਦੋ ਜ਼ਖਮੀ

ਵੱਡਾ ਸੜਕ ਹਾਦਸਾ, ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਦੋ ਜ਼ਖਮੀ

ਭਾਦਸੋਂ ਰੋਡ ‘ਤੇ ਹੋਏ ਸੜਕ ਹਾਦਸੇ ‘ਚ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ।ਚੰਡੀਗੜ੍ਹ ਭਾਜਪਾ ਆਗੂ ਅਰੁਣ ਸੂਦ ਦੇ ਭਤੀਜੇ ਈਸ਼ਾਨ ਸੂਦ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।  ਮ੍ਰਿਤਕਾਂ ਦੀ ਪਛਾਣ ਰੀਤ ਵਿਰਕ, ਇਸ਼ਾਂਤ ਸੂਦ, ਰਿਬੂ ਤੇ ਕੁਸ਼ ਯਾਦਵ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ਾਂ ਕਬਜ਼ੇ ‘ਚ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਮੁਖੀ ਅਜੇ ਪਰੋਚਾ ਨੇ ਦੱਸਿਆ ਬੀਤੀ ਦਰ ਰਾਤ ਇਨਡੈਵਰ ਕਾਰ ‘ਤੇ ਸਵਾਰ ਲਾਅ ਯੂਨੀਵਰਸਿਟੀ ਦੇ 6 ਵਿਦਿਆਰਥੀ ਪਟਿਆਲਾ ਤੋਂ ਯੂਨੀਵਰਸਿਟੀ ਵੱਲ ਜਾ ਰਹੇ ਸੀ। ਇਸੇ ਦੌਰਾਨ ਭਾਦਸੋਂ ਰੋਡ ‘ਤੇ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ। ਹਾਦਸੇ ‘ਚ 4 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚ ਇਕ ਵਿਦਿਆਰਥਣ ਵੀ ਸ਼ਾਮਲ ਹੈ।