ਵੈਸਟ ਇਲਾਕੇ ਦੇ ਮੁਹੱਲਾ ਨਿਵਾਸੀਆਂ ਨੇ App ਦੇ ਉਮੀਦਵਾਰ ਤੇ ਲਗਾਏ ਝੂਠੇ ਵਾਅਦਿਆਂ ਦੇ ਆਰੋਪ ਕਹਿਆ ਨਹੀਂ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ
ਬਸਤੀ ਬਾਵਾ ਖੇਲ ਮਧੂਬਨ ਕਲੋਨੀ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਆਈ ਰਹਿੰਦੀ ਹੈ ਪਰ ਇਨਾ ਸਮੱਸਿਆ ਤੇ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ
ਜੇਕਰ ਮੁਹੱਲਾ ਵਾਸੀ MLA ਮੋਹਿੰਦਰ ਭਗਤ ਦੇ ਆਫਿਸ ਜਾਂਦੇ ਨੇ ਤਾਂ ਉੱਥੇ ਬੈਠੇ ਇਹਨਾਂ ਦੇ ਕਰਮਚਾਰੀ ਨਹੀਂ ਕਰਦੇ ਢੰਗ ਨਾਲ ਗੱਲ ਅਤੇ ਨਾ ਹੀ ਕੋਈ ਸੁਣਵਾਈ ਕਰਦੇ ਹਨ। ਮਧੂਬਨ ਕਲੋਨੀ ਦੇ ਮਹੱਲਾ ਨਿਵਾਸੀ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਹਨ
ਜਿੱਦਾਂ ਕਿ ਸੀਵਰੇਜ ਬਲੋਕਿੰਗ, ਸਟ੍ਰੀਟ ਲਾਈਟਾਂ, ਗੰਦੇ ਪਾਣੀ ਦੀ ਸਮੱਸਿਆ, ਨਸ਼ਾ ਤਸਕਰੀ, ਅਤੇ ਸਨੈਚਿੰਗ ਤੇ ਗੁੰਡਾਗਰਦੀ, ਲੋਕਾਂ ਦਾ ਕਹਿਣਾ ਹੈ ਕਿ ਮੁਹਿੰਦਰ ਭਗਤ ਅਤੇ ਇਹਨ ਦੇ ਅਹੁਦੇਦਾਰਾਂ ਨੇ ਜਿੱਤਣ ਤੋਂ ਪਹਿਲਾਂ ਸਾਡੇ ਨਾਲ ਕਈ ਵਾਅਦੇ ਕੀਤੇ ਸੀ ਪਰ ਇੰਨਾ ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ
ਵਾਅਦਾ ਤਾਂ ਦੂਰ ਦੁਬਾਰਾ ਮਧੁਬਨ ਕਲੋਨੀ ਦੇ ਵਿੱਚ ਚੱਕਰ ਵੀ ਨਹੀਂ ਮਾਰਿਆ ਗਿਆ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਾਡਾ ਆਮ ਆਦਮੀ ਪਾਰਟੀ ਤੋਂ ਵਿਸ਼ਵਾਸ ਉੱਠ ਚੁੱਕਾ ਹੈ ਹੁਣ ਦੁਬਾਰਾ ਮੁੜ ਇਨਾ ਦੇ ਝਾਂਸੇ ਵਿੱਚ ਨਹੀਂ ਫਸਾਂਗੇ ਇਹੀ ਨਹੀਂ ਲੋਕਾਂ ਨੇ ਮੁਹੱਲੇ ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਤੇ ਇਸ ਮੀਟਿੰਗ ਦੇ ਵਿੱਚ ਬੀਜੇਪੀ ਨੇਤਾ ਵਨੀਤ ਧੀਰ ਨੂੰ ਬੁਲਾਇਆ ਅਤੇ ਕਿਹਾ ਕਿ ਤੁਸੀਂ ਹੀ ਸਾਡੇ ਵਾਰਡ ਨੂੰ ਵਧੀਆ ਅਤੇ ਸੁੰਦਰ ਬਣਾ ਸਕਦੇ ਹੋ ਇਸ ਮੌਕੇ ਵਨੀਤ ਧੀਰ ਨੇ ਵੀ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਮੈਂ ਇਸ ਵਾਰਡ ਨੂੰ ਨੰਬਰ.1 ਸੁੰਦਰ ਅਤੇ ਨਸ਼ਾ ਮੁਕਤ ਵਾਰਡ ਬਣਾ ਕੇ ਦਿਖਾਵਾਂਗਾ ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ ਹੁਣ ਦੇਖਣਾ ਹੋਵੇਗਾ ਕਿ ਵਨੀਤ ਧੀਰ ਇਹਨਾਂ ਵਾਅਦਿਆਂ ਤੇ ਖਰੇ ਉਤਰਦੇ ਹਨ ਜਾਂ ਫਿਰ ਪਹਿਲੇ ਮੰਤਰੀਆਂ ਵਾਂਗੂੰ ਵਾਅਦੇ ਹੀ ਕਰਦੇ ਨੇ।