ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਜੀਤਾ ਮੋੜ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ, ਜੀਤਾ ਮੋੜ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਕਾਲਾ ਸਿੰਘਾ ਇਲਾਕੇ ਵਿੱਚ ਰਹਿੰਦਾ ਸੀ, ਜੋ ਕਦੇ ਕਬੱਡੀ ਖਿਡਾਰੀ ਸੀ, ਹਾਲਾਂਕਿ ਉਹ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਰਿਹਾ ਹੈ,
ਜੀਤਾ ਮੋੜ ਦੀ ਬੀਤੀ ਰਾਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋਣ ਦੀ ਖ਼ਬਰ ਹੈ। ਕੁਝ ਸਮਾਂ ਪਹਿਲਾਂ ਪੁਲਿਸ ਨੇ ਸਾਬਕਾ ਏਸੀਪੀ ਵਿਮਲ ਕਾਂਤ ਦੇ ਨਾਲ ਜੀਤਾ ਮੋੜ ਦੇ ਖਿਲਾਫ ਡਰੱਗ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ।