ਜੇਲ੍ਹ ਵਿੱਚ ਬੰਦ ਬਲੋਗਰ ਭਾਨਾ ਸਿੱਧੂ ਦੇ ਪਿਤਾ, ਭਰਾ, ਭੈਣਾਂ, ਲੱਖਾ ਸਿਧਾਣਾ ਸਮੇਤ ਲੋਕਾਂ ਖ਼ਿਲਾਫ਼ ਬਰਨਾਲਾ ਦੇ ਧਨੌਲਾ ਪੁਲਿਸ ਸਟੇਸ਼ਨ ਵਿੱਚ ਮਾਮਲਾ ਕੀਤਾ ਗਿਆ ਹੈ। ਪੁਲਿਸ ਨੇ ਸਰਕਾਰੀ ਕੰਮ ‘ਚ ਵਿਘਨ ਪਾਉਣਾ ਨੈਸ਼ਨਲ ਹਾਈਵੇ ਜਾਮ ਕਰਨ ਅਤੇ ਧਾਰਾ 307 ਲ ਵਰਗੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ 17 ਲੋਕਾਂ ‘ਤੇ ਨਾਮ ਸਮੇਤ ਕਈ ਅਣਪਛਾਤਿਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ 3 ਫਰਵਰੀ ਨੂੰ ਦਰਜ ਕੀਤਾ ਸੀ।
3 ਫਰਵਰੀ ਦੇ ਧਰਨੇ ਕਰਕੇ ਲੱਖੇ ਸਿਧਾਣਾ, ਭਾਨੇ ਸਿੱਧੂ ਦੇ ਪੂਰੇ ਪਰਿਵਾਰ ਸਮੇਤ ਕੁੱਲ 18 ਬੰਦਿਆਂ ‘ਤੇ ਨੈਸ਼ਨਲ ਹਾਈਵੇ ਨੂੰ ਰੋਕਣ, ਪਬਲਿਕ ਪ੍ਰਾਪਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ। ਇਸ ਦਿਨ ਲੱਖਾ ਸਿਧਾਣਾ ਦੀ ਅਗਵਾਈ ਵਿੱਚ ਹਜ਼ਾਰਾਂ ਲੋਕ ਪ੍ਰਦਰਸ਼ਨ ਕਰਨ ਲਈ ਸੰਗਰੂਰ ਪਹੁੰਚੇ ਸਨ। ਜਿੱਥੇ ਉਨ੍ਹਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਸੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਬੈਰੀਕੇਡ ਵੀ ਤੋੜੇ ਗਏ ਸਨ। ਜਿਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਨੈਸ਼ਨਲ ਹਾਈਵੇ ਬਠਿੰਡਾ-ਚੰਡੀਗੜ੍ਹ ਨੂੰ ਵੀ ਬੰਦ ਕਰ ਦਿੱਤਾ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ ਸੀ।