ਲੰਦਨ ‘ਚ ਭਾਰਤੀ ਵਿਦਿਆਰਥਣ ਦਾ ਚਾਕੂ ਮਾਰ ਕੇ ਕਤਲ

ਲੰਦਨ ‘ਚ ਭਾਰਤੀ ਵਿਦਿਆਰਥਣ ਦਾ ਚਾਕੂ ਮਾਰ ਕੇ ਕਤਲ

ਲੰਦਨ ਵਿਚ ਹੈਦਰਾਬਾਦ ਦੀ ਇਕ ਵਿਦਿਆਰਥਣ ਦਾ ਉਸ ਦੇ ਫਲੈਟਮੇਟ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। 27 ਸਾਲ ਦੀ ਕੋਂਥਮ ਤੇਜਸਵਿਨੀ ਲੰਦਨ ਦੇ ਵੈਂਬਲੀ ਵਿਚ ਆਪਣੇ ਦੋਸਤਾਂ ਨਾਲ ਰਹਿੰਦੀ ਸੀ। 6 ਦਿਨ ਪਹਿਲਾਂ ਬ੍ਰਾਜ਼ੀਲ ਦਾ ਇਕ ਸ਼ਖਸ ਉਨ੍ਹਾਂ ਦੇ ਫਲੈਟ ਵਿਚ ਰਹਿਣ ਲਈ ਆਇਆ ਸੀ।

ਉਸੇ ਸ਼ਖਸ ਨੇ ਸਵੇਰੇ ਤੇਜਸਵਿਨੀ ਦਾ ਮਰਡਰ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਹੈਦਰਾਬਾਦ ਦੀ ਤੇਜਸਿਵਨੀ ਪਿਛਲੇ ਸਾਲ ਮਾਰਚ ਵਿਚ ਆਪਣੀ ਮਾਸਟਰਸ ਦੀ ਪੜ੍ਹਾਈ ਕਰਨ ਲਈ ਲੰਦਨ ਗਈ ਸੀ।

ਮੈਟ੍ਰੋਪੋਲਿਟਨ ਪੁਲਿਸ ਨੇ ਦੱਸਿਆ ਕਿ ਤੇਜਸਵਿਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਮੁਲਜ਼ਮ ਨੇ ਤੇਜਸਵਿਨੀ ਤੋਂ ਇਲਾਵਾ ਅਖਿਲਾ ਨਾਂ ਦੀ ਲੜਕੀ ‘ਤੇ ਵੀ ਹਮਲਾ ਕੀਤਾ ਸੀ। ਅਖਿਲਾ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮੁਲਜ਼ਮ ਦੇ ਦੋਵਾਂ ‘ਤੇ ਹਮਲਾ ਕਰਨ ਦੀ ਵਜ੍ਹਾ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀ ਹੈ।

ਪੁਲਿਸ ਨੇ ਮੌਕੇ ਤੋਂ 24 ਸਾਲ ਦੇ ਲੜਕੇ ਤੇ ਇਕ 23 ਸਾਲ ਦੀ ਲੜਕੀ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਬਾਅਦ ਵਿਚ ਮਹਿਲਾ ਨੂੰ ਛੱਡ ਦਿੱਤਾ ਤੇ ਲੜਕਾ ਅਜੇ ਵੀ ਪੁਲਿਸ ਦੀ ਗ੍ਰਿਫਤ ਵਿਚ ਹੈ।