ਲੰਡਨ ‘ਚ ਵਕੀਲਾਂ ਵੱਲੋਂ ਪਹਿਲੀ ਵਾਰ ਸਿੱਖ ਅਦਾਲਤ ਦੀ ਸ਼ੁਰੂਆਤ

ਲੰਡਨ ‘ਚ ਵਕੀਲਾਂ ਵੱਲੋਂ ਪਹਿਲੀ ਵਾਰ ਸਿੱਖ ਅਦਾਲਤ ਦੀ ਸ਼ੁਰੂਆਤ

ਲੰਡਨ ਵਿੱਚ ਬ੍ਰਿਟਿਸ਼ ਸਿੱਖ ਵਕੀਲਾਂ ਵੱਲੋਂ ਪਹਿਲੀ ਵਾਰ ਨਵੀਂ ਸਿੱਖ ਅਦਾਲਤ ਦੀ ਸ਼ੁਰੂਆਤ ਕੀਤੀ ਗਈ ਹੈ। ਘਰੇਲੂ ਹਿੰਸਾ, ਜੂਆ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਰਗੇ ਮਾਮਲਿਆਂ ਨੂੰ ਅਦਾਲਤ ਵਿੱਚ ਨਿਪਟਾਇਆ ਜਾਵੇਗਾ। ਪਰਿਵਾਰਕ ਤੇ ਸਿਵਲ ਵਿਵਾਦਾਂ ‘ਚ ਫਸੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ। ਲੰਡਨ ਵਿੱਚ ਬ੍ਰਿਟਿਸ਼ ਸਿੱਖ ਵਕੀਲਾਂ ਵੱਲੋਂ ਨਵੀਂ ਅਦਾਲਤ ਦੀ ਸ਼ੁਰੂਆਤ ਕੀਤੀ ਗਈ ਹੈ 

ਇਕ ਖਬਰ ਵਿਚ ਕਿਹਾ ਗਿਆ ਹੈ ਕਿ ਲੰਡਨ ਦੇ ਲਿੰਕਨ ਇਨ ਦੇ ਪੁਰਾਣੇ ਹਾਲ ਵਿਚ ਇਕ ਸਮਾਰੋਹ ਵਿਚ ਸਿੱਖ ਦਰਬਾਰ ਦਾ ਉਦਘਾਟਨ ਧਾਰਮਿਕ ਗੀਤਾਂ ਨਾਲ ਕੀਤਾ ਗਿਆ। ਅਦਾਲਤ ਦੇ ਸੰਸਥਾਪਕਾਂ ਵਿੱਚੋਂ ਇੱਕ ਐਡਵੋਕੇਟ ਬਲਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਝਗੜਿਆਂ ਅਤੇ ਵਿਵਾਦਾਂ ਨਾਲ ਨਜਿੱਠਦੇ ਹੋਏ ਲੋੜ ਦੇ ਸਮੇਂ ਸਿੱਖ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ।