ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਫੇਸਬੁੱਕ ਪੇਜ ਹੈਕ ਕਰਕੇ ਵਿਦੇਸ਼ੀ ਕੁੜੀ ਦੀ ਲਗਾਈ ਫੋਟੋ

ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਫੇਸਬੁੱਕ ਪੇਜ ਹੈਕ ਕਰਕੇ ਵਿਦੇਸ਼ੀ ਕੁੜੀ ਦੀ ਲਗਾਈ ਫੋਟੋ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਫੇਸਬੁੱਕ ਪੇਜ ਹੈਕ ਕਰ ਕੇ ਉਸ ’ਤੇ ਇਕ ਵਿਦੇਸ਼ੀ ਲੜਕੀ ਦੀ ਫੋਟੋ ਲਾ ਦਿੱਤੀ ਗਈ। ਇਸ ਤੋਂ ਇਕ ਘੰਟੇ ਬਾਅਦ ਹੀ ਉਸ ਲੜਕੀ ਦੀ ਫੋਟੋ ਹਟਾ ਲਈ ਗਈ। ਇਸ ਇਕ ਘੰਟੇ ਦੌਰਾਨ ਹੀ ਹਜ਼ਾਰਾਂ ਲੋਕਾਂ ਨੇ ਕੁੁਮੈਂਟ ਕੀਤੇ। ਪਹਿਲਾਂ ਇਹ ਲੱਗਾ ਸੀ ਕਿ ਉਨ੍ਹਾਂ ਦੇ ਫੇਸਬੁੱਕ ਪੇਜ ਨੂੰ ਹੈਕ ਕਰ ਲਿਆ ਗਿਆ ਹੈ।