ਜਲੰਧਰ ‘ਚ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪੁਲਿਸ ਤੇ ਪ੍ਰਸ਼ਾਸਨ ਗੰਨ ਕਲਚਰ ਨੂੰ ਖਤਮ ਨਹੀਂ ਕਰ ਪਾ ਰਿਹਾ ਹੈ। ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਹੀ ਕੁੱਲੜ ਪੀਜ਼ਾ ਜੋੜੇ ਦੀ ਹਥਿਆਰਾਂ ਨਾਲ ਬਣੀ ਵੀਡੀਓ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ। ਇਸ ਦੇ ਨਾਲ ਹੀ ਪੰਜਾਬੀ ਮਾਡਲ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ‘ਚ ਉਹ ਖੇਤਾਂ ‘ਚ ਹਵਾਈ ਫਾਇਰਿੰਗ ਕਰਦੀ ਨਜ਼ਰ ਆ ਰਹੀ ਹੈ।
ਮਾਡਲ ਨੇ ਪਿਸਤੌਲ, ਰਿਵਾਲਵਰ ਤੇ ਡਬਲ ਬੈਰਲ ਬੰਦੂਕ ਨਾਲ ਵੀਡੀਓ ਰੀਲ ਬਣਾ ਕੇ ਇੰਟਰਨੈੱਟ ਮੀਡੀਆ ਦੇ ਐਪ ‘ਤੇ ਅਪਲੋਡ ਕਰ ਦਿੱਤੀ। ਇਸ ਤੋਂ ਬਾਅਦ ਕੁਝ ਲੋਕਾਂ ਨੇ ਇਸ ਨੂੰ ਡਾਊਨਲੋਡ ਕਰਕੇ ਸ਼ੇਅਰ ਵੀ ਕੀਤਾ। ਮਾਡਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਹੈ।