ਇੱਕ ਵਿਅਕਤੀ ਨੇ ਛੋਲੇ ਭਟੂਰੇ ਦੀ ਥਾਲੀ ਦੀ ਕੀਮਤ ਵਿੱਚ ਵਾਧੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਕਰਨ ਵਾਲੇ ਵਿਅਕਤੀ ਦਾ ਇਲਜ਼ਾਮ ਹੈ ਕਿ ਪਹਿਲਾਂ ਇੱਕ ਪਲੇਟ ਦੀ ਕੀਮਤ 20 ਰੁਪਏ ਸੀ। ਰੇਹੜੀ ਵਾਲਿਆਂ ਨੇ ਪਲੇਟ ਦੇ ਰੇਟ ਵਿੱਚ 10 ਤੋਂ 30 ਰੁਪਏ ਦਾ ਵਾਧਾ ਕਰ ਦਿੱਤਾ ਹੈ। ਹੁਣ ਰੇਟ ਨੂੰ ਮੁੜ ਵਧਾਕੇ 40 ਰੁਪਏ ਕਰ ਦਿੱਤਾ ਹੈ। ਸ਼ਿਕਾਇਤਕਰਤਾ ਨੇ ਵੱਧ ਵਸੂਲੀ ਦਾ ਇਲਜ਼ਾਮ ਲਗਾਉਂਦਿਆਂ ਰੇਹੜੀ ਵਾਲੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਅਧਿਕਾਰੀ ਨੂੰ ਜਾਂਚ ਦੇ ਹੁਕਮ ਦਿੱਤੇ ਹਨ।
ਰੇਹੜੀ ਵਾਲੇ ਨੇ ਮਜਦੂਰ ਤੋਂ ਛੋਲੇ-ਭਟੂਰਿਆਂ ਦਾ ਲਿਆ ਵੱਧ ਰੇਟ, ਮਜਦੂਰ ਨੇ ਕੀਤੀ DC ਨੂੰ ਸ਼ਿਕਾਇਤ
