ਰਾਹੁਲ ਗਾਂਧੀ ਚੋਣ ਲਈ ਭਲਕੇ ਪੰਜਾਬ ਆਉਣਗੇ ਪੰਜਾਬ

ਰਾਹੁਲ ਗਾਂਧੀ ਚੋਣ ਲਈ ਭਲਕੇ ਪੰਜਾਬ ਆਉਣਗੇ ਪੰਜਾਬ

ਕਾਂਗਰਸ ਵੱਲੋਂ ਵੀ ਪੰਜਾਬ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਇਸ ਰੈਲੀ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਆਖਿਆ ਗਿਆ ਹੈ। ਭਲਕੇ ਰਾਹੁਲ ਗਾਂਧੀ ਪੰਜਾਬ ਆਉਣਗੇ। ਉਹ ਇਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ । ਨਾਲ ਹੀ ਏਅਰਪੋਰਟ ਰੋਡ ‘ਤੇ ਗੁਰਜੀਤ ਔਜਲਾ ਲਈ ਪ੍ਰਚਾਰ ਕਰਨਗੇ।

ਜਾਣਕਾਰੀ ਮੁਤਾਬਕ ਰਾਹੁਲ ਗਾਂਧੀ 25 ਮਈ ਨੂੰ ਅੰਮ੍ਰਿਤਸਰ ਤੋਂ ਆਪਣੀਆਂ ਰੈਲੀਆਂ ਦੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ 29 ਮਈ ਨੂੰ ਲੋਕ ਸਭਾ ਹਲਕਾ ਪਟਿਆਲਾ ਅਤੇ ਲੁਧਿਆਣਾ ਵਿੱਚ ਰੈਲੀਆਂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਦਕਿ ਪ੍ਰਿਅੰਕਾ ਗਾਂਧੀ ਦੀਆਂ ਰੈਲੀਆਂ 26 ਮਈ ਨੂੰ ਸ਼ੁਰੂ ਹੋਣਗੀਆਂ। ਇਸ ਦੌਰਾਨ ਉਹ ਫਤਿਹਗੜ੍ਹ ਸਾਹਿਬ ਅਤੇ ਜਲੰਧਰ ਵਿੱਚ ਰੈਲੀਆਂ ਕਰਨਗੇ।

ਇਸ ਤੋਂ ਇਲਾਵਾ ਪਾਰਟੀ ਦੇ ਰਾਸ਼ਟਰੀ ਮੁਖੀ ਮੱਲਿਕਾਰਜੁਨ ਖੜਗੇ ਦੀ ਫੇਰੀ ਅਜੇ ਤੈਅ ਨਹੀਂ ਹੋਈ ਹੈ। ਇਸ ਤੋਂ ਇਲਾਵਾ ਸਚਿਨ ਪਾਇਲਟ ਅਤੇ ਹੋਰ ਸਟਾਰ ਪ੍ਰਚਾਰਕ ਸੂਬੇ ‘ਚ ਸਰਗਰਮ ਹਨ। ਅੱਜ ਉਹ ਬਲਾਚੌਰ ਅਤੇ ਰੂਪਨਗਰ ਹਲਕੇ ਵਿੱਚ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਉਂਜ ਕਾਂਗਰਸ ਨੇ ਅਜੇ ਤੱਕ ਬਠਿੰਡਾ ਵਿੱਚ ਕਿਸੇ ਵੱਡੇ ਆਗੂ ਦੀ ਰੈਲੀ ਤੈਅ ਨਹੀਂ ਕੀਤੀ ਹੈ।