ਯੁਵਾ ਕ੍ਰਾਂਤੀ ਸੰਗਠਨ ਦੇ ਪ੍ਰਧਾਨ ਹਨੀ ਸਿੰਘ ਨੇ ਸੁਰੱਖਿਆ ਨੂੰ ਲੈ ਕੇ ਚੁੱਕੇ ਕਈ ਸਵਾਲ ਕਿਹਾ ਪੰਜਾਬ ਚ ਆਏ ਦਿਨ ਚੱਲ ਰਹੀਆਂ ਨੇ ਗੋਲੀਆਂ ਹਿੰਦੂ ਸਿੱਖ ਭਾਈਚਾਰੇ ਨੂੰ ਲੜਾਉਣ ਦੀ ਕੀਤੀ ਜਾ ਰਹੀ ਹੈ ਪੂਰੀ ਕੋਸ਼ਿਸ਼

ਯੁਵਾ ਕ੍ਰਾਂਤੀ ਸੰਗਠਨ ਦੇ ਪ੍ਰਧਾਨ ਹਨੀ ਸਿੰਘ ਨੇ ਸੁਰੱਖਿਆ ਨੂੰ ਲੈ ਕੇ ਚੁੱਕੇ ਕਈ ਸਵਾਲ ਕਿਹਾ ਪੰਜਾਬ ਚ ਆਏ ਦਿਨ ਚੱਲ ਰਹੀਆਂ ਨੇ ਗੋਲੀਆਂ ਹਿੰਦੂ ਸਿੱਖ ਭਾਈਚਾਰੇ ਨੂੰ ਲੜਾਉਣ ਦੀ ਕੀਤੀ ਜਾ ਰਹੀ ਹੈ ਪੂਰੀ ਕੋਸ਼ਿਸ਼

ਸੁਧੀਰ ਸੂਰੀ ਤੇ ਹੋਏ ਹਮਲੇ ਨੂੰ ਲੈ ਕੇ ( ਯੁਵਾ ਕ੍ਰਾਂਤੀ ਸੰਗਠਨ ਦੇ ਰਾਸ਼ਟਰੀਏ ਪ੍ਰਧਾਨ ਹਨੀ ਸਿੰਘ ) ਨੇ ਚੁੱਕੇ ਪ੍ਰਸ਼ਾਸਨ ਤੇ ਸਵਾਲ ਕਿਹਾ ਹਿੰਦੂ ਸਿੱਖ ਭਾਈਚਾਰੇ ਨੂੰ ਲੜਾਉਣ ਦੀ ਕੀਤੀ ਜਾ ਰਹੀ ਏ ਕੋਸ਼ਿਸ਼

ਆਖਿਰ ਕਿਉਂ ਪੰਜਾਬ ਪੁਲੀਸ ਨਹੀਂ ਕਰ ਰਹੀ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਦੋਂ ਤਕ ਹਿੰਦੂ ਲੀਡਰਾਂ ਨੂੰ ਕੀਤਾ ਜਾਏਗਾ ਟਾਰਗੈਟ
ਅੱਜ ਅੰਮ੍ਰਿਤਸਰ ਦੇ ਵਿੱਚ ਹਿੰਦੂ ਨੇਤਾ ਸੁਧੀਰ ਸੂਰੀ ਨੂੰ ਸ਼ਰ੍ਹੇਆਮ ਧਰਨੇ ਦੌਰਾਨ 2 ਨੌਜਵਾਨ ਗੋਲੀਆਂ ਮਾਰ ਕੇ ਫਰਾਰ ਹੋ ਗਏ ਧਰਨੇ ਚ ਬੈਠੇ ਸ਼ਿਵ ਸੈਨਾ ਟਕਸਾਲੀ ਦੇ ਸਮਰਥਕਾਂ ਵੱਲੋਂ ਇਹ ਦੱਸਿਆ ਗਿਆ ਕਿ ਸੁਧੀਰ ਸੂਰੀ ਵੱਲੋਂ ਮੰਦਿਰ ਦੇ ਬਾਹਰ ਅਤੇ ਅੰਦਰ ਸਫ਼ਾਈ ਰੱਖਣ ਨੂੰ ਕਿਹਾ ਗਿਆ ਸੀ ਪਰ ਕੁਝ ਮੰਦਰਾਂ ਦੇ ਬਾਹਰ ਕੂੜਾ ਦੇਖ ਸੁਧੀਰ ਸੂਰੀ ਨੇ ਧਰਨਾ ਲਾਉਣ ਦਾ ਨਿਰਣੇ ਲਿਆ ਅਤੇ ਆਪਣੇ ਸਮਰਥਕਾਂ ਨਾਲ ਅੰਮ੍ਰਿਤਸਰ ਸਥਿਤ ਗੋਪਾਲ ਮੰਦਰ ਦੇ ਬਾਹਰ ਧਰਨਾ ਲਾ ਦਿੱਤਾ ਧਰਨੇ ਦੌਰਾਨ ਸੁਧੀਰ ਸੂਰੀ ਵੱਲੋਂ ਮੰਦਰ ਦੇ ਪ੍ਰਧਾਨ ਅਤੇ ਮਾਰਕੀਟ ਦੇ ਕੁਝ ਲੋਕਾਂ ਨੂੰ ਸਫ਼ਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਸੀ ਤਾਂ ਅਚਾਨਕ ਦੋ ਨੌਜਵਾਨ ਧਰਨੇ ਵਿਚ ਸ਼ਾਮਲ ਹੋ ਕੇ ਸ਼ਰ੍ਹੇਆਮ 5 ਤੂੰ 7 ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਸੁਧੀਰ ਸੂਰੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਸਵਾਲ ਇਹ ਹੈ ਕਿ ਇੰਨੇ ਸਮਰਥਕ ਅਤੇ ਸੁਰੱਕਸ਼ਾ ਹੋਣ ਦੇ ਬਾਵਜੂਦ ਵੀ ਹਿੰਦੂ ਲੀਡਰ ਤੇ ਕਿਸ ਤਰ੍ਹਾਂ ਸ਼ਰ੍ਹੇਆਮ ਗੋਲੀਆਂ ਚੱਲੀਆਂ ਹਿੰਦੂ ਲੀਡਰਾਂ ਨੂੰ ਸਰਕਾਰ ਤੇ ਚੁੱਕੇ ਕਈ ਸਵਾਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ