ਮੌਜੂਦਾ ਕਿਸਾਨ ਅੰਦੋਲਨ, 2020-21 ਅੰਦੋਲਨ ਨਾਲੋਂ ਕਿਵੇਂ ਵੱਖਰਾ ਹੈ, ਜਾਣੋ ਕੌਣ ਨੇ ਇਸ ਦੇ ਲੀਡਰ ਤੇ ਕੀ ਹਨ ਮੁੱਖ ਮੰਗਾਂ

ਮੌਜੂਦਾ ਕਿਸਾਨ ਅੰਦੋਲਨ, 2020-21 ਅੰਦੋਲਨ ਨਾਲੋਂ ਕਿਵੇਂ ਵੱਖਰਾ ਹੈ, ਜਾਣੋ ਕੌਣ ਨੇ ਇਸ ਦੇ ਲੀਡਰ ਤੇ ਕੀ ਹਨ ਮੁੱਖ ਮੰਗਾਂ

ਮੌਜੂਦਾ ਕਿਸਾਨ ਅੰਦੋਲਨ, ਪਿਛਲੇ 2020-21 ਅੰਦੋਲਨ ਨਾਲੋਂ ਕਿਵੇਂ ਵੱਖਰਾ ਹੈ, ਜਾਣੋ ਕੌਣ ਹਨ ਇਸ ਦੇ ਲੀਡਰ
ਦੇਸ਼ ਭਰ ਦੇ ਕਈ ਹੋਰ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ‘ਦਿੱਲੀ ਚੱਲੋ’ ਕਿਸਾਨ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਕਈ ਲੋਕ 2020-21 ਦੇ ਅੰਦੋਲਨ ਨਾਲ ਜੋੜ ਕੇ ਇਸ ਨੂੰ ਕਿਸਾਨ ਅੰਦੋਲਨ 2.0 ਦਾ ਨਾਮ ਦੇ ਰਹੇ ਹਨ।

ਪਰ ਮੌਜੂਦਾ ਅੰਦੋਲਨ ਕਈ ਮਾਅਨਿਆਂ ਵਿੱਚ ਉਸ ਅੰਦੋਲਨ ਨਾਲ਼ੋਂ ਵੱਖਰਾ ਹੈ। ਮੌਜੂਦਾ ਅੰਦੋਲਨ ਦੀ ਅਗਵਾਈ ਕਰਨ ਵਾਲੇ ਚਿਹਰੇ ਵੀ ਵੱਖਰੇ ਹਨ, ਸਰਕਾਰ ਦਾ ਰਵੱਈਆ ਵੀ ਵੱਖਰਾ ਹੈ ਅਤੇ ਮੰਗਾਂ ਵੀ ਵੱਖਰੀਆਂ ਹਨ। ਪਰ ਮੌਜੂਦਾ ਅੰਦੋਲਨ ਨੂੰ, 2020-21 ਦੇ ਕਿਸਾਨੀ ਅੰਦੋਲਨ ਦਾ ਅਗਲਾ ਪੜਾਅ ਵੀ ਕਿਹਾ ਜਾ ਰਿਹਾ ਹੈ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਮੌਜੂਦਾ ਦਿੱਲੀ ਚੱਲੋ ਪ੍ਰੋਗਰਾਮ ਦੀ ਵੀ ਅਗਵਾਈ ਕਰ ਰਹੇ ਹਨ।

2020-21 ਦੇ ਅੰਦੋਲਨ ਦੌਰਾਨ ਪੰਧੇਰ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੁੱਖ ਮੋਰਚੇ ਵਿੱਚ ਸ਼ਾਮਲ ਨਹੀਂ ਸੀ, ਬਲਕਿ ਦਿੱਲੀ ਦੇ ਕੁੰਡਲ਼ੀ ਬਾਰਡਰ ‘ਤੇ ਮੋਰਚਾ ਲਗਾਇਆ ਸੀ।

ਜਗਜੀਤ ਸਿੰਘ ਡੱਲ਼ੇਵਾਲ ਵੀ ਮੌਜੂਦਾ ‘ਦਿੱਲੀ ਚੱਲੋ’ ਪ੍ਰੋਗਰਾਮ ਦੇ ਮੋਹਰੀ ਨੇਤਾ ਹਨ। ਡੱਲੇਵਾਲ ਪਿਛਲੇ ਅੰਦੋਲਨ ਵਿੱਚ ਵੀ ਮੁੱਖ ਚਿਹਰਿਆਂ ਵਿੱਚ ਸਨ।

ਮੌਜੂਦਾ ਅੰਦੋਲਨ ਬਾਰੇ ਸੋਮਵਾਰ ਨੂੰ ਡੱਲੇਵਾਲ ਨੇ ਕਿਹਾ ਕਿ ਇਹ ਮੰਗਾਂ ਨਹੀਂ ਹਨ, ਬਲਕਿ ਸਮੇਂ-ਸਮੇਂ ‘ਤੇ ਸਰਕਾਰ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਹਨ ਜੋ ਲਾਗੂ ਕਰਵਾਉਣੇ ਹਨ।
ਮੌਜੂਦਾ ਕਿਸਾਨ ਅੰਦੋਲਨ ਦੀਆਂ ਮੁੱਖ ਮੰਗਾਂ ਹਨ:-