ਰੂਸ ਦੀ ਸਭ ਤੋਂ ਉੱਚੀ ਚੋਟੀ ਕੀਤੀ ਫਤਹਿ
ਮੋਹਾਲੀ, 31 ਜੁਲਾਈ, ਦੇਸ਼ ਕਲਿਕ ਬਿਊਰੋ :
ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਦੀ ਵਿਦਿਆਰਥਣ ਅਤੇ ਰੋਪੜ ਦੀ ਰਹਿਣ ਵਾਲੀ 8 ਸਾਲ ਦੀ ਸਾਨਵੀ ਸੂਦ ਨੇ ਰੂਸ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ 5642 ਮੀਟਰ ਦੀ ਉਚਾਈ ‘ਤੇ ਤਿਰੰਗਾ ਲਹਿਰਾ ਕੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਹ ਆਪਣੇ ਪਿਤਾ ਦੀਪਕ ਸੂਦ ਨਾਲ 23 ਜੁਲਾਈ ਨੂੰ ਰੂਸ ਲਈ ਰਵਾਨਾ ਹੋਈ ਸੀ ਅਤੇ 24 ਜੁਲਾਈ ਨੂੰ ਰੂਸ ਪਹੁੰਚੀ। ਉਸ ਨੇ ਪਹਿਲੇ ਦਿਨ ਤੋਂ ਹੀ ਟ੍ਰੈਕਿੰਗ ਸ਼ੁਰੂ ਕਰ ਦਿੱਤੀ ਸੀ।

ਸਾਨਵੀ ਨੇ ਦੱਸਿਆ ਕਿ ਉਸ ਦੀ ਇੱਛਾ ਲੜਕੀਆਂ ਨੂੰ ਆਤਮ ਨਿਰਭਰ ਬਣਾਉਣਾ ਅਤੇ ਉਨ੍ਹਾਂ ਨੂੰ ਫਿਟਨੈੱਸ ਬਾਰੇ ਜਾਗਰੂਕ ਕਰਨਾ ਹੈ।ਉਸ ਨੇ ਦੱਸਿਆ ਕਿ ਰੂਸ ਵਿਚ ਸਭ ਤੋਂ ਉੱਚੀ ਚੋਟੀ ‘ਤੇ ਚੜ੍ਹਨਾ ਅਸਲ ਵਿਚ ਚੁਣੌਤੀਪੂਰਨ ਸੀ, ਜਿਸ ‘ਤੇ ਤਾਪਮਾਨ -25 ਡਿਗਰੀ ਤੱਕ ਡਿੱਗ ਗਿਆ ਸੀ। ਤੂਫਾਨੀ ਮੌਸਮ ਅਤੇ ਭਾਰੀ ਬਰਫਬਾਰੀ ਕਾਰਨ ਪ੍ਰੋਗਰਾਮ ਨੂੰ 29 ਤੋਂ 30 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ। ਬਰਫ਼ ਨਾਲ ਢਕੇ ਮਾਊਂਟ ਐਲਬਰਸ ‘ਤੇ ਚੜ੍ਹਨਾ ਇੱਕ ਵੱਖਰਾ ਅਨੁਭਵ ਸੀ।