ਮੂਸੇਵਾਲਾ ਦਾ ਹੂ-ਬ-ਹੂ ਭੁਲੇਖਾ ਪਾਉਂਦਾ ਛੋਟਾ ਸਿੱਧੂ, ਬਲਕੌਰ ਸਿੰਘ ਨੇ ਸਾਂਝੀ ਕੀਤੀ ਤਸਵੀਰ

ਮੂਸੇਵਾਲਾ ਦਾ ਹੂ-ਬ-ਹੂ ਭੁਲੇਖਾ ਪਾਉਂਦਾ ਛੋਟਾ ਸਿੱਧੂ, ਬਲਕੌਰ ਸਿੰਘ ਨੇ ਸਾਂਝੀ ਕੀਤੀ ਤਸਵੀਰ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਿੱਕੇ ਸਿੱਧੂ ਮੂਸੇਵਾਲਾ ਦੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਨਿੱਕਾ ਸਿੱਧੂ ਦਸਤਾਰ ਬੰਨ੍ਹੀ ਨਜ਼ਰ ਆ ਰਿਹਾ ਹੈ। ਇਹ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ। ਪਿਤਾ ਬਲਕੌਰ ਸਿੰਘ ਵੱਲੋਂ ਤਸਵੀਰ ਸਾਂਝੀ ਕਰ ਕੇ ਭਾਵੁਕ ਨੋਟ ਲਿਖਿਆ ਹੈ। ਨਜ਼ਰਾ ਵਿੱਚ ਇਕ ਖਾਸ ਗਹਿਰਾਈ ਹੈ , ਜੋ ਸਾਡੀ ਜ਼ਿੰਦਗੀ ਦੀ ਹਰ ਸੱਚਾਈ ਨੂੰ ਸਮਝਦੀ ਹੈ ,ਚਿਹਰੇ ਦੀ ਮਾਸੂਮੀਅਤ ਤੇ ਸ਼ਬਦਾਂ ਤੋ ਪਰੇ ਇਕ ਅਣਮੁੱਲਾ ਨੂਰ ਹੈ , ਜੋ ਹਮੇਸ਼ਾ ਇਹ ਮਹਿਸੂਸ ਕਰਾਉਂਦਾ ਹੈ ਕਿ ਜਿਹੜੇ ਚਿਹਰੇ ਨੂੰ ਨਮ ਅੱਖਾਂ ਨਾਲ ਅਕਾਲ ਪੁਰਖ ਨੂੰ ਸੌਪਿਆਂ ਸੀ ਉਸੇ ਚਿਹਰੇ ਦਾ ਅਕਾਲ ਪੁਰਖ ਦੀ ਮੇਹਰ ਤੇ ਸਾਰੇ ਭੈਣ-ਭਰਾਵਾਂ ਦੀਆ ਦੁਆਵਾਂ ਸਦਕਾ ਨਿੱਕੇ ਰੂਪ ਵਿੱਚ ਫੇਰ ਤੋ ਦੀਦਾਰ ਕਰ ਰਹੇ ਹਾਂ ਅਸੀ ਵਾਹਿਗੁਰੂ ਦੀ ਸਾਡੇ ਤੇ ਹੋਈ ਅਪਾਰ ਬਖਸ਼ਿਸ਼ ਲਈ ਉਹਦੇ ਸਦਾ ਰਿਣੀ ਰਹਾਂਗੇ