ਮੁੱਖ ਮੰਤਰੀ ਭਗਵੰਤ ਮਾਨ ਦਾ ਜਲੰਧਰ ਸ਼ਿਫਟ ਹੋਣ ਤੋਂ ਬਾਅਦ ਵੱਡਾ ਕੀਤਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦਾ ਜਲੰਧਰ ਸ਼ਿਫਟ ਹੋਣ ਤੋਂ ਬਾਅਦ ਵੱਡਾ ਕੀਤਾ ਐਲਾਨ

ਜਲੰਧਰ ਵੈਸਟ ਵਿਧਾਨ ਸਭਾ ਸੀਟ ‘ਤੇ ਹੋ ਰਹੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਟੀਮ ਸਮੇਤ ਜਲੰਧਰ ਸ਼ਿਫਟ ਹੋ ਗਏ ਹਨ। ਇਸ ਲਈ ਉਨ੍ਹਾਂ ਨੇ ਬਕਾਇਦਾ ਮਕਾਨ ਵੀ ਕਿਰਾਏ ‘ਤੇ ਲੈ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਪਾਰਟੀ ਵੱਲੋਂ ਡਿਊਟੀ ਲੱਗੀ ਹੈ, ਮੈਂ ਜਲੰਧਰ ਵਿਖੇ ਘਰ ਕਿਰਾਏ ‘ਤੇ ਲੈ ਰਿਹਾ ਹਾਂ। ਮੇਰੀ ਅਗਵਾਈ ‘ਚ ਜਲੰਧਰ ਦੀ ਜ਼ਿਮਨੀ ਚੋਣ ਹੋਵੇਗੀ। ਇਹ ਘਰ ਸਿਰਫ ਚੋਣਾਂ ਤੱਕ ਹੀ ਜਲੰਧਰ ‘ਚ ਕਿਰਾਏ ‘ਤੇ ਨਹੀਂ ਲਿਆ ਜਾਵੇਗਾ ਬਲਕਿ ਇਸ ਤੋਂ ਬਾਅਦ ਵੀ ਇੱਥੇ ਹੀ ਆਪਣੇ ਲੋਕਾਂ ‘ਚ ਰਹਾਂਗਾ।

ਮੁੱਖ ਮੰਤਰੀ ਨੇ ਕਿਹਾ ਕਿ ਬਾਅਦ ਵਿਚ ਇਸ ਘਰ ਨੂੰ ਦੋਆਬੇ ਅਤੇ ਮਾਝੇ ਦਾ ਦਫਤਰ ਬਣਾਇਆ ਜਾਵੇਗਾ ਅਤੇ ਹਫਤੇ ਦੇ ਦੋ ਤੋਂ ਤਿੰਨ ਦਿਨ ਉਹ ਇਥੇ ਹੀ ਰਿਹਾ ਕਰਨਗੇ।