ਮੁਟਿਆਰ ਨਾਲ ਜਬਰ ਜਨਾਹ, ਪੰਜ ਵਾਰ ਸਰੀਰਕ ਸਬੰਧ ਬਣਾ ਕੇ ਵਿਆਹ ਕਰਾਉਣ ਤੋਂ ਮੁੱਕਰਿਆ, ਕੇਸ ਦਰਜ

ਮੁਟਿਆਰ ਨਾਲ ਜਬਰ ਜਨਾਹ, ਪੰਜ ਵਾਰ ਸਰੀਰਕ ਸਬੰਧ ਬਣਾ ਕੇ ਵਿਆਹ ਕਰਾਉਣ ਤੋਂ ਮੁੱਕਰਿਆ, ਕੇਸ ਦਰਜ

ਲੁਧਿਆਣਾ : ਥਾਣਾ ਦਰੇਸ਼ੀ ਅਧੀਨ ਆਉਂਦੇ ਇਲਾਕੇ ‘ਚ 20 ਸਾਲ ਦੀ ਮੁਟਿਆਰ ਨਾਲ ਜਬਰ ਜਨਾਹ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ l ਵਿਆਹ ਦਾ ਝਾਂਸਾ ਦੇ ਕੇ ਮੁਲਜਮ ਨੇ ਕਈ ਵਾਰ ਮੁਟਿਆਰ ਦੀ ਆਬਰੂ ਲੁੱਟੀ ਅਤੇ ਬਾਅਦ ‘ਚ ਵਿਆਹ ਕਰਾਉਣ ਤੋਂ ਮੁੱਕਰ ਗਿਆ l ਇਸ ਮਾਮਲੇ ਸਬੰਧੀ ਥਾਣਾ ਦਰੇਸ਼ੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਨੇ ਦੱਸਿਆ ਕਿ ਮੁਲਜ਼ਮ ਇਮਰਾਨ ਆਲਮ ਉਰਫ ਕਬੀਰ (22) ਉਸ ਦੇ ਘਰ ਤੋਂ ਕੁਝ ਗਲੀਆਂ ਛੱਡ ਕੇ ਰਹਿੰਦਾ ਹੈ। ਕੁਝ ਸਮਾਂ ਪਹਿਲੋਂ ਲੜਕੀ ਦੀ ਇਮਰਾਨ ਨਾਲ ਦੋਸਤੀ ਹੋ ਗਈ।

ਮੁਲਜ਼ਮ ਨੇ ਲੜਕੀ ਨੂੰ ਵਿਆਹ ਕਰਾਉਣ ਦਾ ਝਾਂਸਾ ਦਿੱਤਾ ਤੇ ਤਕਰੀਬਨ ਛੇ ਮਹੀਨੇ ਪਹਿਲੋਂ ਉਹ ਉਸਨੂੰ ਆਪਣੇ ਕਮਰੇ ‘ਚ ਲੈ ਗਿਆl ਮੁਲਜ਼ਮ ਨੇ ਲੜਕੀ ਨੂੰ ਵਿਆਹ ਦਾ ਲਾਰਾ ਲਗਾ ਕੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ l ਕੁਝ ਦਿਨ ਪਹਿਲੋਂ ਜਦ ਲੜਕੀ ਨੇ ਵਿਆਹ ਕਰਵਾਉਣ ਦੀ ਗੱਲ ਆਖੀ ਤਾਂ ਉਹ ਵਿਆਹ ਕਰਵਾਉਣ ਤੋਂ ਸਾਫ ਤੌਰ ‘ਤੇ ਮੁੱਕਰ ਗਿਆ l ਉਧਰੋਂ ਇਸ ਮਾਮਲੇ ‘ਚ ਤਫਤੀਸ਼ੀ ਅਫਸਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਮੁਲਜ਼ਮ ਖਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਵੇਗੀl