ਪੰਜਾਬੀ ਗਾਇਕ ਦੀਪ ਢਿੱਲੋਂ ਕੈਨੇਡਾ ਛੱਡ ਪੰਜਾਬ ਵਿੱਚ ਆਪਣੇ ਪਰਿਵਾਰ ਨਾਲ ਸ਼ਿਫਟ ਹੋ ਚੁੱਕੇ ਹਨ। ਕਲਾਕਾਰ ਨੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੇ ਹਰ ਕਿਸੇ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਆਖਿਰ ਇਸ ਪੋਸਟ ਵਿੱਚ ਅਜਿਹਾ ਕੀ ਹੈ,ਪੜ੍ਹੋ ਪੂਰਾ ਮਾਮਲਾ …
ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਸਪੈਨਿਸ਼ ਜੋੜੇ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ਇਹ ਸਪੈਨਿਸ਼ ਜੋੜਾ ਘੁੰਮਣ ਆਇਆ ਸੀ ਹਿੰਦੂਸੈਤਾਨ ਵਿੱਚ ਝਾਰਖੰਡ ਵਿੱਚ ਇਸ ਬੀਬੀ ਨਾਲ 8 ਹਿੰਦੂਸਤਾਨੀ ਗੁੰਡਿਆਂ ਨੇ ਬਲਾਤਕਾਰ ਕੀਤਾ ਪਰ ਮੀਡੀਆ ਚੁੱਪ ਰਿਹਾ। ਲੀਡਰਾਂ ਦੇ ਮੂੰਹ ਵਿੱਚ ਕੋਹੜ ਚਲ ਗਿਆ… ਲੱਖ ਲਾਹਨਤ ਇਸ ਦੇਸ਼ ਦੇ ਗੰਦੇ ਸਿਸਟਮ ਤੇ… ਸ਼ੋਸ਼ਲ ਮੀਡੀਆ ਤੇ ਐਸੀ ਲਹਿਰ ਖੜੀ ਕਰ ਦਿਓ ਇਸ ਜੋੜੇ ਨੂੰ ਇਨਸਾਫ ਮਿਲ ਸਕੇ.. ਦੋਸ਼ੀਆਂ ਨੂੰ ਫਾਂਸੀ ਮਿਲ ਸਕੇ