ਮਹਿਲਾ ਅਧਿਆਪਕ ਅੱਧੀ ਛੁੱਟੀ ਲੈਣ ਗਈ, ਪ੍ਰਿੰਸੀਪਲ ਬੋਲਿਆ ਪਹਿਲਾਂ KISS ਕਰ.. VIDEO ਵਾਇਰਲ

ਮਹਿਲਾ ਅਧਿਆਪਕ ਅੱਧੀ ਛੁੱਟੀ ਲੈਣ ਗਈ, ਪ੍ਰਿੰਸੀਪਲ ਬੋਲਿਆ ਪਹਿਲਾਂ KISS ਕਰ.. VIDEO ਵਾਇਰਲ
ਕੂਲ ਪ੍ਰਬੰਧਕ ਦਾ ਮਹਿਲਾ ਅਧਿਆਪਕ ਨਾਲ ਅਸ਼ਲੀਲ ਇਸ਼ਾਰੇ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਵੀਡੀਓ ‘ਚ ਅਧਿਆਪਿਕਾ ਮੈਨੇਜਰ ਤੋਂ ਅੱਧੇ ਘੰਟੇ ਲਈ ਛੁੱਟੀ ਮੰਗਦੀ ਨਜ਼ਰ ਆ ਰਹੀ ਹੈ। ਇਸ ਗੱਲ ਨੂੰ ਲੈ ਕੇ ਮੈਨੇਜਰ ਉਸ ਨੂੰ ਇਕ ਸ਼ਰਤ ਮੰਨਣ ਲਈ ਕਹਿ ਕੇ ਅਸ਼ਲੀਲ ਇਸ਼ਾਰੇ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਮੈਨੇਜਰ ਨੇ ਵਾਇਰਲ ਵੀਡੀਓ ਨੂੰ ਝੂਠਾ ਕਰਾਰ ਦਿੰਦਿਆਂ ਇਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।
ਇਸ ਦੌਰਾਨ ਜ਼ਿਲ੍ਹਾ ਸਕੂਲ ਇੰਸਪੈਕਟਰ ਐਸਪੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਹੀ ਵੀਡੀਓ ਦੇਖੀ ਹੈ। ਇਸ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।