ਭਾਰਤੀ ਜਨਤਾ ਪਾਰਟੀ ਨੇ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਹੈ। ਚੋਣਾਂ ਲਈ ਉਨ੍ਹਾਂ ਨੇ ਕਮਰ ਕੱਸ ਲਈ ਹੈ। ਇਸੇ ਤਹਿਤ ਮੋਗਾ ਵਿਖੇ ਅੱਜ ਹੰਸਰਾਜ ਹੰਸ ਦਾ ਰੋਡ ਸ਼ੋਅ ਕੀਤਾ ਗਿਆ ਪਰ ਇਸ ਰੋਡ ਸ਼ੋਅ ਦੌਰਾਨ ਵੱਡਾ ਹੰਗਾਮਾ ਹੋ ਗਿਆ। ਇਸ ਹੰਗਾਮੇ ਦਾ ਕਾਰਨ ਕੋਈ ਸਿਆਸੀ ਪਾਰਟੀ ਨਹੀਂ ਬਲਕਿ ਬੱਸ ਡਰਾਈਵਰ ਸਨ।
ਜਾਣਕਾਰੀ ਅਨੁਸਾਰ ਮੋਗਾ ਵਿੱਚ ਹੰਸਰਾਜ ਹੰਸ ਦੇ ਰੋਡ ਸ਼ੋਅ ਦੌਰਾਨ ਅੰਮ੍ਰਿਤਸਰ ਰੋਡ ‘ਤੇ ਇੱਕ ਭਾਜਪਾ ਵਰਕਰ ਦੀ ਕਾਰ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਹੰਗਾਮਾ ਹੋ ਗਿਆ। ਰੋਡਵੇਜ਼ ਦੇ ਬੱਸ ਚਾਲਕ ਨੇ ਹੋਰ ਬੱਸ ਡਰਾਈਵਰਾਂ ਨੂੰ ਮੌਕੇ ‘ਤੇ ਬੁਲਾ ਲਿਆ, ਜਿਸ ਕਾਰਨ ਭਾਰੀ ਜਾਮ ਲੱਗ ਗਿਆ। ਇਸ ਦੌਰਾਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਪਹੁੰਚੀ ਪੁਲਸ ਪ੍ਰਸ਼ਾਸਨ ਦੋਵਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।