ਬੈਂਕ ਗੇਟ ‘ਤੇ ਲਟਕ ਰਿਹਾ ਤਾਲਾ, ਪੂਰੇ ਸਟਾਫ ਦੀ ਲਗਾਈ ਚੋਣਾਂ ’ਚ ਡਿਊਟੀ

ਬੈਂਕ ਗੇਟ ‘ਤੇ ਲਟਕ ਰਿਹਾ ਤਾਲਾ, ਪੂਰੇ ਸਟਾਫ ਦੀ ਲਗਾਈ ਚੋਣਾਂ ’ਚ ਡਿਊਟੀ

ਫਾਜ਼ਿਲਕਾ : ਯੂਨੀਅਨ ਬੈਂਕ ਆਫ ਇੰਡੀਆ ਦੀ ਸ਼ਾਖਾ 9 ਤੇ 11 ਅਕਤੂਬਰ ਨੂੰ ਬੰਦ ਰਹੀ। ਇਸ ਦਾ ਕਾਰਨ 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਸਟਾਫ ਦੇ ਜ਼ਿਆਦਾਤਰ ਸਟਾਫ ਦੀ ਚੋਣ ਡਿਊਟੀ ਲੱਗਣਾ ਹੈ ਜਿਸ ਕਾਰਨ ਹੁਣ 14 ਅਕਤੂਬਰ ਦੇ ਬੈਂਕ ਖੁੱਲ੍ਹਣ ਨੂੰ ਲੈ ਕੇ ਵੀ ਖ਼ਦਸ਼ਾ ਹੈ।

ਬੈਂਕ ’ਚ 7 ਦੇ ਲਗਪਗ ਪ੍ਰਮੁੱਖ ਸਟਾਫ ਹੈ ਜਿਸ ਵਿਚੋਂ ਪੰਜ ਦੀ ਚੋਣ ਡਿਊਟੀ ਲਗਾ ਦਿੱਤੀ ਗਈ ਹੈ ਜਿਸ ਕਾਰਨ 9 ਤੇ 11 ਅਕਤੂਬਰ ਨੂੰ ਬੈਂਕ ਬ੍ਰਾਂਚ ਦੇ ਬੰਦ ਹੋਣ ਨਾਲ ਗਾਹਕਾਂ ਨੂੰ ਪਰੇਸ਼ਾਨੀ ਹੋਵੇਗੀ। ਇਸ ਸਬੰਧੀ ਜਦੋਂ ਬੈਂਕ ਮੈਨੇਜਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਿਆਦਤਰ ਸਟਾਫ ਦੀ ਡਿਊਟੀ ਚੋਣਾਂ ਵਿਚ ਲੱਗੇ ਹੋਣ ਕਾਰਨ ਬੈਂਕ ਦੋ ਦਿਨ ਬੰਦ ਰਿਹਾ।

ਉਨ੍ਹਾਂ ਕਿਹਾ ਕਿ ਬੈਂਕ ਦੇ ਸਮੂਹ ਸਟਾਫ ਦੀ ਚੋਣ ਡਿਊਟੀ ਲਗਾਏ ਜਾਣ ਸਬੰਧੀ ਉਨ੍ਹਾਂ ਦੇ ਐੱਸਡੀਐੱਮ ਦਫਤਰ ਤੇ ਚੋਣ ਦਫਤਰ ਫਾਜ਼ਿਲਕਾ ’ਚ ਈਮੇਲ ਕਰਕੇ ਦੱਸਿਆ ਗਿਆ ਸੀ ਅਤੇ ਬੈਂਕ ਦੇ ਅੱਧੇ ਸਟਾਫ ਨੂੰ ਚੋਣ ਡਿਊਟੀ ਤੋਂ ਰਾਹਤ ਦੇਣ ਦੀ ਮੰਗ ਕੀਤੀ ਗਈ ਸੀ ਤਾਂ ਕਿ ਬੈਂਕ ਦਾ ਕੰਮ ਵੀ ਨਿਰਵਿਘਨ ਚੱਲਦਾ ਰਹੇ। ਹਾਲਾਂਕਿ ਇਸ ਦੌਰਾਨ ਦੋ ਮਹਿਲਾ ਸਟਾਫ ਦੀ ਹੋਰ ਬੈਂਕ ’ਚ ਡਿਊਟੀ ਜ਼ਰੂਰ ਲਗਾਈ ਗਈ।