ਹੁਣ ਤੁਸੀਂ ਖੇਤਾਂ ਵਿੱਚ ਕੰਮ ਕਰਦੇ ਸਮੇਂ ਕਿਸੇ ਨੂੰ ਬਿਕਨੀ ਪਹਿਨਣ ਦੀ ਸਲਾਹ ਨਹੀਂ ਦੇ ਸਕਦੇ, ਪਰ ਇੱਕ ਔਰਤ ਅਜਿਹਾ ਹੀ ਕਰਦੀ ਹੈ।ਇਹ ਮਹਿਲਾ ਕਿਸਾਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਹ ਆਪਣੇ ਆਪ ਨੂੰ ਬਿਕਨੀ ਫਾਰਮਰ ਦੱਸਦੀ ਹੈ ਅਤੇ ਉਸ ਦੇ ਕਈ ਵੀਡੀਓ ਵਾਇਰਲ ਹੋ ਚੁੱਕੇ ਹਨ। ਅਜਿਹਾ ਨਹੀਂ ਹੈ ਕਿ ਇਹ ਵੀਡੀਓ ਕਿਸੇ ਹੋਰ ਨੇ ਪਾਈ ਹੈ, ਇਹ ਔਰਤ ਖੁਦ ਆਪਣੇ ਅਕਾਊਂਟ ਤੋਂ ਲਗਾਤਾਰ ਖੇਤੀ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ‘ਚ ਉਹ ਜੰਪਸੂਟ ਜਾਂ ਕਿਸੇ ਢਿੱਲੇ ਕੱਪੜੇ ਦੀ ਬਜਾਏ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਹਰ ਰੋਜ਼ ਬਿਕਨੀ ਪਹਿਨ ਕੇ ਆਪਣੇ ਖੇਤਾਂ ‘ਚ ਆਉਂਦੀ ਹੈ ਅਤੇ ਘੰਟਿਆਂਬੱਧੀ ਇਸ ਤਰ੍ਹਾਂ ਕੰਮ ਕਰਦੀ ਹੈ।
ਔਰਤ ਕੋਲ ਖੇਤ ਹੀ ਨਹੀਂ ਸਗੋਂ ਬਹੁਤ ਸਾਰੇ ਜਾਨਵਰ ਵੀ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਘੋੜੇ ਹਨ। ਆਪਣੇ ਤਬੇਲੇ ਦੀ ਸਫਾਈ ਤੋਂ ਲੈ ਕੇ ਸਾਰੇ ਕੰਮ ਉਹ ਬਿਕਨੀ ਵਿੱਚ ਹੀ ਕਰਦੀ ਹੈ।