ਫੰਡਾਂ ‘ਚ ਘਪਲੇਬਾਜੀ ਦੇ ਦੋਸ਼: ਸੰਪਾਦਕ ਬਰਜਿੰਦਰ ਹਮਦਰਦ ਸਣੇ 26 ਲੋਕਾਂ ‘ਤੇ FIR ਦਰਜ, 2 SDO ਸਮੇਤ 15 ਮੁਲਜਮ ਗ੍ਰਿਫਤਾਰ

ਫੰਡਾਂ ‘ਚ ਘਪਲੇਬਾਜੀ ਦੇ ਦੋਸ਼: ਸੰਪਾਦਕ ਬਰਜਿੰਦਰ ਹਮਦਰਦ ਸਣੇ 26 ਲੋਕਾਂ ‘ਤੇ FIR ਦਰਜ, 2 SDO ਸਮੇਤ 15 ਮੁਲਜਮ ਗ੍ਰਿਫਤਾਰ

ਚੰਡੀਗੜ੍ਹ/

ਕਰਤਾਰਪੁਰ ਸਥਿਤ ਜੰਗ-ਏ-ਆਜਾਦੀ ਮੈਮੋਰੀਅਲ ਸਮਾਰਕ ਮਾਮਲੇ ਨੂੰ ਲੈ ਕੇ ਵਿਜੀਲੈਂਸ ਨੇ ਵੱਡੀ ਕਾਰਵਾਈ ਕੀਤੀ ਹੈ। ਕੇਸ ਵਿਚ ਪੰਜਾਬ ਦੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਸਣੇ 26 ਲੋਕਾਂ ‘ਤੇ FIR ਦਰਜ ਕੀਤੀ ਗਈ ਹੈ ਤੇ ਨਾਲ ਹੀ ਦੋ SDO ਰੈਂਕ ਦੇ ਦੋ ਅਧਿਕਾਰੀਆਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ।

ਵਿਜੀਲੈਂਸ ਨੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਹੈ। 6 ਦਿਨ ਦੇ ਅੰਦਰ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਵਿਜੀਲੈਂਸ ਨੇ ਲੰਬੀ ਜਾਂਚ ਦੇ ਬਾਅਦ ਇਹ ਮਾਮਲਾ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਦੋਵੇਂ ਐੱਸਡੀਓ ਉਕਤ ਘਪਲੇ ਵਿਚ ਸ਼ਾਮਲ ਹਨ ਜਿਨ੍ਹਾਂ ਦੀ ਪਰਿਯੋਜਨਾ ਦੇ ਘਪਲੇ ਵਿਚ ਸਿੱਧੀ ਸ਼ਮੂਲੀਅਤ ਸੀ। ਹਾਲਾਂਕਿ ਇਸ ਨੂੰ ਲੈ ਕੇ ਜਲੰਧਰ ਰੇਂਜ ਦੇ ਐੱਸਐੱਸਪੀ ਵਿਜੀਲੈਂਸ ਰਾਜੇਸ਼ਵਰ ਸਿੱਧੂ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।

ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਪਿਛਲੇ ਸਾਲ ਮਾਰਚ ਮਹੀਨੇ ਵਿਚ ਇਸ ਪ੍ਰਾਜੈਕਟ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਸੀ। ਸ਼ਿਕਾਇਤ ਹੈ ਕਿ ਇਸ ਪ੍ਰਾਜੈਕਟ ਵਿਚ ਫੰਡ ਦਾ ਗਲਤ ਇਸਤੇਮਾਲ ਹੋਇਆ ਜਿਸ ਲਈ ਕੁਝ ਸਮਾਂ ਪਹਿਲਾਂ ਪ੍ਰਬੰਧ ਕਮੇਟੀ ਦੇ ਸਕੱਤਰ ਲਖਵਿੰਦਰ ਸਿੰਘ ਜੌਹਲ ਨੂੰ ਵੀ ਤਲਬ ਕੀਤਾ ਗਿਆ ਸੀ।

ਵਿਜੀਲੈਂਸ ਨੇ ਇਸ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਬਰਜਿੰਦਰ ਸਿੰਘ ਹਮਦਰਦ ਨੂੰ 6 ਦਿਨਾਂ ਦੇ ਅੰਦਰ ਵਿਜੀਲੈਂਸ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਵਿਜੀਲੈਂਸ ਬਿਊਰੋ ਨੇ ਲੰਬੀ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਹੈ। ਸੂਤਰਾਂ ਅਨੁਸਾਰ ਫੜੇ ਗਏ ਦੋਵੇਂ ਐਸ.ਡੀ.ਓ ਉਕਤ ਘਪਲੇ ਵਿੱਚ ਸ਼ਾਮਲ ਸਨ ਅਤੇ ਪ੍ਰੋਜੈਕਟ ਦੇ ਘਪਲੇ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਨ। ਉਧਰ, ਜਲੰਧਰ ਰੇਂਜ ਦੇ ਐਸਐਸਪੀ ਵਿਜੀਲੈਂਸ ਰਾਜੇਸ਼ਵਰ ਸਿੱਧੂ ਨੇ ਇਸ ਸੰਬੰਧੀ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਪਿਛਲੇ ਸਾਲ ਮਾਰਚ ਵਿੱਚ ਇਸ ਪ੍ਰਾਜੈਕਟ ਸੰਬੰਧੀ ਜਾਂਚ ਸ਼ੁਰੂ ਕੀਤੀ ਸੀ। ਸ਼ਿਕਾਇਤ ਹੈ ਕਿ ਇਹ ਪ੍ਰਾਜੈਕਟ ਬਣਾਉਣ ਸਮੇਂ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਸੀ। ਜਿਸ ਲਈ ਕੁਝ ਸਮਾਂ ਪਹਿਲਾਂ ਪ੍ਰਬੰਧਕ ਕਮੇਟੀ ਦੇ ਸਕੱਤਰ ਲਖਵਿੰਦਰ ਸਿੰਘ ਜੌਹਲ ਨੂੰ ਵੀ ਤਲਬ ਕੀਤਾ ਗਿਆ ਸੀ।