ਫਿਲਮ ਲਾਲ ਸਿੰਘ ਚੱਢਾ ਬੰਦ ਕਰਾਉਣ ਦੇ ਸ਼ਰਾਰਤੀ ਅੰਸ਼ਰਾਂ ਦੇ ਮਨਸੂਬੇ ਸਿੱਖ ਤਾਲਮੇਲ ਕਮੇਟੀ ਨੇ ਕੀਤੇ ਫੇਲ

ਫਿਲਮ ਲਾਲ ਸਿੰਘ ਚੱਢਾ ਬੰਦ ਕਰਾਉਣ ਦੇ ਸ਼ਰਾਰਤੀ ਅੰਸ਼ਰਾਂ ਦੇ ਮਨਸੂਬੇ ਸਿੱਖ ਤਾਲਮੇਲ ਕਮੇਟੀ ਨੇ ਕੀਤੇ ਫੇਲ

MBD ਮਾਲ ਵਿੱਚ ਸਿੱਖ ਕਿਰਦਾਰ ਤੇ ਬਣੀ ਫਿਲਮ ਲਾਲ ਸਿੰਘ ਚੱਢਾ ਲੱਗੀ ਸੀ, ਜਿਸ ਨੂੰ ਬੰਦ ਕਰਾਉਣ ਲਈ ਕੁੁਝ ਸ਼ਰਾਰਤੀ ਅਨਸਰ ਸਿਵ ਸੈਨਾ ਦੇ ਨਾਮ ਹੇਠਾਂ ਇਕੱਠੇ ਹੋ ਕੇ MBD ਮਾਲ ਪਹੁੰਚ ਗਏ ਅਤੇ ਫ਼ਿਲਮ ਦੇ ਪੋਸਟਰ ਉੂਤਰਵਾ ਦਿੱਤੇ ਅਤੇ ਮਾਲ ਦੇ ਪ੍ਰਬੰਧਕਾਂ ਨੂੰ ਧਮਕੀਆਂ ਤੇ ਅਲਟੀਮੇਟਮ ਦਿੱਤਾ ਕਿ ਤਿੰਨ ਵਜੇ ਤੱਕ ਫਿਲਮ ਨੂੰ ਬੰਦ ਕਰ ਦੇਣ। ਉੁਪਰੰਤ ਉਥੋਂ ਆ ਗਏ, ਇਸ ਦੀ ਜਾਣਕਾਰੀ ਜਦੋਂ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਵਿੱਚ ਮਿਲੀ ਤਾਂ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਤੇ ਹਰਜਿੰਦਰ ਸਿੰਘ ਵਿੱਕੀ ਖਾਲਸਾ ਤੁੁਰੰਤ MBD ਮਾਲ ਪਹੁੰਚ ਗਏ ਅਤੇ ਕਮੇਟੀ ਮੈਂਬਰ ਹਰਪਾਲ ਸਿੰਘ ਪਾਲੀ ਚੱਢਾ, ਹਰਵਿੰਦਰ ਸਿੰਘ ਚਿਟਕਾਰਾ,ਸਤਪਾਲ ਸਿੰਘ ਸਿਦਕੀ,ਸੰਨੀ ਸਿੰਘ ਓਬਰਾਏ, ਅਰਵਿੰਦਰਪਾਲ ਸਿੰਘ ਬਬਲੂ, ਹਰਪ੍ਰੀਤ ਸਿੰਘ ਰੋਬਿਨ,ਗੁਰਵਿੰਦਰ ਸਿੰਘ ਨਾਗੀ,ਗੁਰਵਿੰਦਰ ਸਿੰਘ ਸਿੱਧੂ,ਰਾਜਪਾਲ ਸਿੰਘ,ਲਖਬੀਰ ਸਿੰਘ ਲੱਕੀ,ਗੁਰਦੀਪ ਸਿੰਘ ਲੱਕੀ,ਤਜਿੰਦਰ ਸਿੰਘ ਸੰਤ ਨਗਰ,ਗੁਰਜੀਤ ਸਿੰਘ ਸਤਨਾਮੀਆ,ਆਦਿ ਨੂੰ ਤੁਰੰਤ ਮੌਕੇ ਤੇ ਪਹੁੰਚਣ ਲਈ ਕਿਹਾ ਮੌਕੇ ਤੇ ਪਹੁੰਚ ਕੇ MBD ਮਾਲ ਦੇ ਪ੍ਰਬੰਧਕਾਂ ਨੂੰ ਯਕੀਨ ਦਿਵਾਇਆ ਕਿ ਬਿਨਾਂ ਕਿਸੇ ਡਰ ਤੋਂ ਫ਼ਿਲਮ ਚਲਾਈ ਜਾਵੇ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉੁਕਤ ਕਮੇਟੀ ਮੈਂਬਰਾਂ ਨੇ ਫਿਲਮ ਦੇ ਪ੍ਰਮੋਸ਼ਨ ਬੋਰਡ ਫਿਰ ਤੋਂ ਸਿਨੇਮਾ ਹਾਲ ਵਿੱਚ ਲਗਾ ਦਿੱਤੇ ਗਏ।ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਅਗਰ ਇਸ ਫ਼ਿਲਮ ਵਿਚ ਕੁਝ ਅਪਤੀਜਨਕ ਨਹੀਂ ਹੈ ਤਾਂ ਪਿਛਲੀ ਫ਼ਿਲਮ pk ਦੀ ਆੜ ਹੇਠਾਂ ਸਿੱਖੀ ਦੀ ਚੜ੍ਹਦੀਕਲਾ ਜਾਂ ਸਿੱਖੀ ਕਿਰਦਾਰ ਤੇ ਬਣੀ ਫਿਲਮ ਦਾ ਵਿਰੋਧ ਕਰਨ ਦਾ ਹੱਕ ਅਸੀਂ ਕਿਸੇ ਨੂੰ ਵੀ ਨਹੀਂ ਦੇਵਾਂਗੇ।ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਫ਼ਿਲਮ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਲੱਗੇ ਹੋਏ ਸਨ।

ਇਸ ਮੌਕੇ ਤੇ ਪਹੁੰਚੇ ਡੀ ਸੀ ਪੀ ਨਰੇਸ਼ ਡੋਗਰਾ ਨੇ ਸਿੱਖ ਆਗੂਆਂ ਨੂੰ ਯਕੀਨ ਦਿਵਾਇਆ ਫਿਲਮ ਨਿਰੰਤਰ ਚੱਲਦੀ ਰਹੇਗੀ,ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਰੁਕਾਵਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਿੱਖ ਆਗੂਆਂ ਨੇ ਕਿਹਾ ਇਹ ਫ਼ਿਲਮ ਵਿੱਚ ਪਹਿਲੀ ਵਾਰ ਕਿਸੇ ਕਿਰਦਾਰ ਨੂੰ ਅਸਲ ਸਿੱਖੀ ਸਰੂਪ ਧਾਰਨ ਕਰਕੇ ਫ਼ਿਲਮ ਬਣਾਈ ਹੈ।ਜੋ ਅਖੋਤੀ ਸ਼ਿਵ ਸੈਨਾ ਨੂੰ ਹਜ਼ਮ ਨਹੀਂ ਹੋ ਰਹੀ। ਇਨ੍ਹਾਂ ਕੋਲੋ ਸਿੱਖੀ ਦੀ ਚੜ੍ਹਦੀਕਲਾ ਬਰਦਾਸ਼ਤ ਨਹੀਂ ਹੁੰਦੀ,ਅਸੀਂ ਇਹੋ ਜਿਹੀ ਕਿਸੇ ਵੀ ਜਥੇਬੰਦੀ ਨੂੰ ਕੋਈ ਵੀ ਗਲਤ ਹਰਕਤ ਕਰਨ ਨਹੀਂ ਦਿਵਾਗੇ। ਸ਼ਹਿਰ ਵਿੱਚ ਸਮੁੱਚਾ ਭਾਈਚਾਰਾ ਆਪਸੀ ਸਦਭਾਵਨਾ ਨਾਲ ਰਹਿੰਦੇ ਹਨ। ਕਿਸੇ ਦਾ ਵੀ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਹੈ, ਪਰ ਇਹੋ ਜਿਹੇ ਅਨਸਰਾਂ ਨੂੰ ਇਹ ਸਭ ਚੰਗਾ ਨਹੀਂ ਲੱਗਦਾ।